ਮੌਲਾਨਾ ਮਹਿਲੀ ਨੇ ਵੀ ਰਵੀਸ਼ੰਕਰ ਦੇ ਫਾਰਮੂਲੇ ਤੋਂ ਕੀਤਾ ਕਿਨਾਰਾ

11/18/2017 8:49:07 AM

ਲਖਨਊ — ਅਯੁੱਧਿਆ ਮੁੱਦੇ ਨੂੰ ਗੱਲਬਾਤ ਨਾਲ ਹੱਲ ਕਰਨ ਦੀ ਪਹਿਲ ਨੂੰ ਲੈ ਕੇ ਸਾਧੂ-ਸੰਤਾਂ ਅਤੇ ਬਾਕੀ ਧਿਰਾਂ ਨਾਲ ਮਿਲਣ ਮਗਰੋਂ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਅੱਜ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਿਲੀ ਨਾਲ ਮੁਲਾਕਾਤ ਕੀਤੀ।
ਸ਼੍ਰੀ ਸ਼੍ਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੌਲਾਨਾ ਫਰੰਗੀ ਮਹਿਲੀ ਨੇ ਕਿਹਾ, ''ਸਾਡੀ ਦੋਵਾਂ ਦੀ ਮੁਲਾਕਾਤ ਕਾਫੀ ਚੰਗੀ ਰਹੀ ਹੈ। ਦੋਵੇਂ ਹੀ ਚਾਹੁੰਦੇ ਹਨ ਕਿ ਦੇਸ਼ 'ਚ ਭਾਈਚਾਰਕ ਪ੍ਰੇਮ ਭਾਵ ਬਣਿਆ ਰਹੇ, ਪਰ ਮਾਮਲਾ ਸੁਪਰੀਮ ਕੋਰਟ 'ਚ ਹੈ। ਇਸ ਦੀ ਸੁਣਵਾਈ 5 ਦਸੰਬਰ ਤੋਂ ਰੋਜ਼ਾਨਾ ਹੋਣੀ ਹੈ। ਅਜਿਹੇ 'ਚ ਹੁਣ ਗੱਲਬਾਤ ਦਾ ਕੀ ਮਤਲਬ। ਸੁਪਰੀਮ ਕੋਰਟ ਹੀ ਇਸ ਦਾ ਫੈਸਲਾ ਕਰੇਗੀ ਅਤੇ ਉਹੀ ਸਾਰਿਆਂ ਲਈ ਮੰਨਣਯੋਗ ਹੋਵੇਗਾ।''
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੱਲ ਅਯੁੱਧਿਆ 'ਚ ਸ਼੍ਰੀਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਯ ਗੋਪਾਲਦਾਸ ਨਾਲ ਹੀ ਕਈ ਸਾਧੂ-ਸੰਤਾਂ ਅਤੇ ਮਾਮਲੇ ਨਾਲ ਜੁੜੀਆਂ ਧਿਰਾਂ ਨਾਲ ਮੁਲਾਕਾਤ ਕੀਤੀ ਸੀ।