ਮੌਲਾਨਾ ਕਲਬੇ ਜਵਾਦ ਨੇ PM ਮੋਦੀ ਨੂੰ ਲਿਖੀ ਚਿੱਠੀ, ਬੋਲੇ- ਚੀਨ ਨਾਲ ਯੁੱਧ ''ਚ ਭਾਰਤੀ ਫੌਜ ਨਾਲ ਸ਼ੀਆ

09/15/2020 12:16:34 PM

ਲਖਨਊ- ਸ਼ੀਆ ਧਰਮ ਗੁਰੂ ਮੌਲਾਨਾ ਕਲਬੇ ਜਵਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਭੇਜ ਕੇ ਭਰੋਸਾ ਦਿਵਾਇਆ ਹੈ ਕਿ ਪਾਕਿਸਤਾਨ ਅਤੇ ਚੀਨ ਨਾਲ ਯੁੱਧ 'ਚ ਦੇਸ਼ ਦੇ ਮੁਸਲਮਾਨ ਇਕਜੁਟ ਹੋ ਮੁਕਾਬਲਾ ਕਰਨਗੇ ਅਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦੇਣਗੇ। ਉਨ੍ਹਾਂ ਨੇ ਕਿਹਾ ਕਿ ਯੁੱਧ ਸਰਹੱਦਾਂ 'ਤੇ ਦਸਤਕ ਦੇ ਰਿਹਾ ਹੈ। ਦੇਸ਼ ਦੀ ਸਰਹੱਦ ਦੀ ਰੱਖਿਆ ਲਈ ਭਾਰਤ ਦੇ ਹਰ ਨਾਗਰਿਕ ਨੂੰ ਇਕ ਫੌਜੀ ਦੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ। 

ਮੌਲਾਨਾ ਜਵਾਦ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਭੇਜ ਚੀਨ-ਭਾਰਤ ਸਰਹੱਦ 'ਤੇ ਵਧਦੇ ਤਣਾਅ 'ਚ ਸਾਥ ਨਿਭਾਉਣ ਦਾ ਭਰੋਸਾ ਜਤਾਇਆ। ਆਪਣੀ ਚਿੱਠੀ 'ਚ ਦੇਸ਼ ਦੀ ਰੱਖਿਆ ਲਈ ਫੈਸਲਿਆਂ 'ਤੇ ਪੂਰੀ ਤਰ੍ਹਾਂ ਸਾਥ ਨਿਭਾਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਤੋਂ ਭਾਰਤ-ਚੀਨ ਸਰਹੱਦ 'ਤੇ ਤਣਾਅ ਵਧ ਗਿਆ ਹੈ। ਚੀਨ ਨੇ ਸਾਡੇ ਵੀਰ ਫੌਜੀਆਂ ਨਾਲ ਜੋ ਅਣਮਨੁੱਖੀ ਵਤੀਰਾ ਕੀਤਾ, ਉਨ੍ਹਾਂ ਦਾ ਜਵਾਬ ਭਾਰਤੀ ਫੌਜ ਨੇ ਦਿੱਤਾ ਅਤੇ ਅੱਗੇ ਵੀ ਤੁਹਾਡੀ ਅਗਵਾਈ 'ਚ ਜਵਾਬ ਦੇਣ ਲਈ ਤਿਆਰ ਬੈਠੀ ਹੈ। ਕਾਰਗਿਲ ਯੁੱਧ ਦੇ ਸਮੇਂ ਵੀ ਦੇਸ਼ ਦਾ ਹਰ ਨਾਗਰਿਕ ਭਾਰਤ ਦੀ ਫੌਜ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਸੀ। ਉਸੇ ਤਰ੍ਹਾਂ ਲੇਹ ਅਤੇ ਲੱਦਾਖ ਦੇ ਸ਼ੀਆ ਮੁਸਲਮਾਨ ਭਾਰਤ ਨਾਲ ਅਤੇ ਚੀਨ ਵਿਰੁੱਧ ਹਰ ਕਦਮ 'ਤੇ ਖੜ੍ਹੇ ਰਹਾਂਗੇ। ਸਾਡੀ ਕੌਮ ਭਾਰਤ ਭੂਮੀ ਦੀ ਰੱਖਿਆ ਲਈ ਆਪਣੀ ਜਾਨ ਦਾ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟੇਗੀ।


DIsha

Content Editor

Related News