ਕਾਰੋਬਾਰੀ ਨੀਰਜ ਦਾ ਆਖਰੀ ਚਿਰਾਗ ਵੀ ਬੁਝਿਆ, ਜ਼ਖਮੀ ਪੁੱਤ ਨੇ ਤੋੜਿਆ ਦਮ

01/05/2020 2:07:20 PM

ਮਥੁਰਾ (ਭਾਸ਼ਾ)— ਮਥੁਰਾ ਵਿਚ 1 ਜਨਵਰੀ ਦੀ ਸਵੇਰ ਨੂੰ ਯਮੁਨਾ ਐਕਸਪ੍ਰੈੱਸ-ਵੇਅ 'ਤੇ ਆਪਣੀ ਕਾਰ 'ਚ ਮ੍ਰਿਤਕ ਮਿਲੇ ਸਰਾਫਾ ਕਾਰੋਬਾਰੀ ਦੇ ਪਰਿਵਾਰ ਦਾ ਇਕਮਾਤਰ ਜਿਊਂਦਾ ਮੈਂਬਰ 10 ਸਾਲ ਦਾ ਪੁੱਤਰ ਸ਼ੌਰਈਆ ਦੀ ਵੀ ਮੌਤ ਹੋ ਗਈ। ਉਸ ਨੇ ਸ਼ਨੀਵਾਰ-ਐਤਵਾਰ ਦੀ ਮੱਧ ਰਾਤ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਦਮ ਤੋੜਿਆ। ਪੁੱਤਰ ਸ਼ੌਰਈਆ ਦੀ ਮੌਤ ਨਾਲ ਕਾਰੋਬਾਰੀ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਹੈ। ਪੁਲਸ ਅਧਿਕਾਰੀਆਂ ਨੇ ਐਤਵਾਰ ਭਾਵ ਅੱਜ ਦੱਸਿਆ ਕਿ ਸਿਰ 'ਚ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸ਼ੌਰਈਆ ਕੋਮਾ 'ਚ ਸੀ। ਉਸ ਨੇ ਰਾਤ 1 ਵਜ ਕੇ 20 ਮਿੰਟ 'ਤੇ ਦਮ ਤੋੜ ਦਿੱਤਾ। ਸ਼ੌਰਈਆ ਆਪਣੇ ਪਿਤਾ ਨੀਰਜ ਅਗਰਵਾਲ, ਮਾਂ ਨੇਹਾ ਅਤੇ ਭੈਣ ਧਨਯਾ ਦੀ ਮੌਤ ਦਾ ਚਸ਼ਮਦੀਦ ਗਵਾਹ ਸੀ। ਉਹ ਦੱਸ ਸਕਦਾ ਸੀ ਕਿ ਇਹ ਖੁਦਕੁਸ਼ੀ ਦਾ ਮਾਮਲਾ ਸੀ ਜਾਂ ਹੱਤਿਆ ਦਾ। ਜ਼ਿਕਰਯੋਗ ਹੈ ਕਿ ਸਰਾਫਾ ਕਾਰੋਬਾਰੀ ਨੀਰਜ ਅਗਰਵਾਲ, ਪਤਨੀ ਨੇਹਾ ਅਗਰਵਾਲ ਅਤੇ ਬੇਟੀ ਧਨਯਾ ਦੀਆਂ ਲਾਸ਼ਾਂ 1 ਜਨਵਰੀ ਨੂੰ ਐਕਸਪ੍ਰੈੱਸ-ਵੇਅ 'ਤੇ ਵਰਿੰਦਾਵਨ ਨੇੜੇ ਉਨ੍ਹਾਂ ਦੀ ਕਾਰ 'ਚ ਮਿਲੀ ਸੀ। ਸ਼ੌਰਈਆ ਕਾਰ ਵਿਚ ਜ਼ਖਮੀ ਪਿਆ ਮਿਲਿਆ ਸੀ। ਚਾਰੋਂ ਦੇ ਸਿਰਾਂ 'ਚ ਗੋਲੀ ਮਾਰ ਗਈ ਸੀ। ਨੀਰਜ ਦੇ ਸੱਜੇ ਹੱਥ 'ਚ ਪਿਸਟਲ ਸੀ। 

ਪੁਲਸ ਇਸ ਮਾਮਲੇ ਨੂੰ ਨੀਰਜ ਅਗਰਵਾਲ ਵਲੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਰਨ ਅਤੇ ਫਿਰ ਖੁਦਕੁਸ਼ੀ ਕਰਨ ਦਾ ਮਾਮਲਾ ਮੰਨ ਕੇ ਚੱਲ ਰਹੀ ਸੀ। ਮ੍ਰਿਤਕ ਦੇ ਸਾਲੇ ਅਮਿਤ ਨੇ ਉਸ ਵਿਰੁੱਧ ਵਿੱਤੀ ਹੇਰਾ-ਫੇਰੀ ਦੀ ਰਿਪੋਰਟ ਦਰਜ ਕਰਾਉਣ ਵਾਲੇ 4 ਲੋਕਾਂ ਮਨੀਸ਼ ਚੁਤਰਵੇਦੀ, ਆਸ਼ੀਸ਼ ਚੁਤਰਵੇਦੀ, ਨੀਰਜ ਚੁਤਰਵੇਦੀ ਅਤੇ ਮਨੀਸ਼ ਅਰੋੜਾ ਆਦਿ ਵਿਰੁੱਧ ਨਾਮਜ਼ਦ ਮੁਕੱਦਮਾ ਦਰਜ ਕਰਾਇਆ ਸੀ। ਉਸ ਦਾ ਦੋਸ਼ ਹੈ ਕਿ ਇਨ੍ਹਾਂ ਚਾਰੋਂ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਨੀਰਜ ਅਤੇ ਉਸ ਦੇ ਪਰਿਵਾਰ ਦਾ ਖਾਤਮਾ ਕੀਤਾ ਹੈ। ਸ਼ਹਿਰੀ ਖੇਤਰ ਦੇ ਐੱਸ. ਪੀ. ਅਸ਼ੋਕ ਕੁਮਾਰ ਮੀਣਾ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਸਬੂਤਾਂ ਦਾ ਪਰੀਖਣ ਕਰਾਇਆ ਜਾ ਰਿਹਾ ਹੈ। 

 

Tanu

This news is Content Editor Tanu