ਮਥੁਰਾ ਰਿਫਾਇਨਰੀ ਕਾਰਖਾਨੇ ਦੇ ਇਕ ਕਿਲੋਮੀਟਰ ਦਾਇਰੇ ''ਚ ਪਟਾਕਿਆਂ ''ਤੇ ਲੱਗੀ ਪਾਬੰਦੀ

10/12/2019 11:19:19 AM

ਮਥੁਰਾ (ਭਾਸ਼ਾ)— ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਇਸ ਨੂੰ ਲੈ ਕੇ ਕਈ ਥਾਵਾਂ 'ਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪਟਾਕੇ, ਆਤਿਸ਼ਬਾਜ਼ੀ ਚਲਾਉਣ ਨੂੰ ਲੈ ਕੇ ਕਈ ਥਾਈਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਜ਼ਿਲਾ ਪ੍ਰਸ਼ਾਸਨ ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਨੇ ਆਗਰਾ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਭਾਰਤੀ ਤੇਲ ਨਿਗਮ ਦੀ ਮਥੁਰਾ ਸਥਿਤ ਰਿਫਾਇਨਰੀ (ਤੇਲ ਸ਼ੋਧਕ) ਕਾਰਖਾਨੇ ਦੀਆਂ ਸਾਰੀਆਂ ਇਕਾਈਆਂ ਅਤੇ ਆਲੇ-ਦੁਆਲੇ ਦੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਆਉਣ ਵਾਲੇ ਖੇਤਰ 'ਚ ਪਟਾਕੇ-ਆਤਿਸ਼ਬਾਜ਼ੀ ਦੇ ਭੰਡਾਰਣ, ਵਿਕਰੀ, ਵਰਤੋਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। 

ਇਸ ਸੰਬੰਧ ਵਿਚ ਜ਼ਿਲਾ ਸੂਚਨਾ ਦਫਤਰ ਵਲੋਂ ਜ਼ਿਲਾ ਅਧਿਕਾਰੀ ਸਰਵਗਿਰਾਮ ਮਿਸ਼ਰਾ ਦੇ ਹਵਾਲੇ ਤੋਂ ਜਾਰੀ ਇਕ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਮਥੁਰਾ ਸਥਿਤ ਰਿਫਾਇਨਰੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸੰਪੂਰਨ ਖੇਤਰ ਐੱਲ. ਪੀ. ਜੀ. ਪਲਾਂਟ, ਪੈਟਰੋਲੀਅਮ ਟਰਮੀਨਲ ਦੀ ਸੀਮਾ ਦੇ ਚਾਰੋਂ ਪਾਸੇ ਆਤਿਸ਼ਬਾਜ਼ੀ ਦੇ ਸੰਚਾਲਨ 'ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਇਕਾਈਆਂ ਦੇ ਆਲੇ-ਦੁਆਲੇ ਇਕ ਕਿਲੋਮੀਟਰ ਦੀ ਦੂਰੀ ਤਕ ਪਟਾਕਿਆਂ ਅਤੇ ਹੋਰ ਵਿਸਫੋਟਕ ਸਮੱਗਰੀ ਦੇ ਚਲਾਏ ਜਾਣ 'ਤੇ ਪਾਬੰਦੀ ਰਹੇਗੀ।


Tanu

Content Editor

Related News