ਮਾਤਾ ਵੈਸ਼ਨੋ ਦੇਵੀ ਦੇ ਭਵਨ 'ਤੇ ਹੋਈ ਪਹਿਲੀ ਬਰਫ਼ਬਾਰੀ, ਸ਼ਰਧਾਲੂਆਂ ਦੇ ਖਿੜੇ ਚਿਹਰੇ (ਵੀਡੀਓ)

12/13/2019 1:29:38 PM

ਜੰਮੂ— ਜੰਮੂ-ਕਸ਼ਮੀਰ 'ਚ ਵਿਗੜੇ ਮੌਸਮ ਦਾ ਮਿਜਾਜ ਵੀਰਵਾਰ ਨੂੰ ਹੋਰ ਤਿੱਖਾ ਹੋ ਗਿਆ। ਮਾਤਾ ਵੈਸ਼ਨੋ ਦੇਵੀ ਦੇ ਭਵਨ 'ਤੇ ਦੇਰ ਰਾਤ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਮਾਂ ਵੈਸ਼ਨੋ ਦੇਵੀ ਦਾ ਆਸ਼ੀਰਵਾਦ ਲੈਣ ਦੇ ਨਾਲ ਜੇਕਰ ਜੰਮੂ-ਕਸ਼ਮੀਰ 'ਚ ਮੌਸਮ ਦਾ ਨਜ਼ਾਰਾ ਲੈਣਾ ਹੈ ਤਾਂ ਯਾਤਰਾ 'ਤੇ ਆਉਣ ਦਾ ਇਹੀ ਸਹੀ ਸਮਾਂ ਹੈ। ਤ੍ਰਿਕੁਟਾ ਪਰਬਤ 'ਤੇ ਡੇਢ ਫੁੱਟ, ਭੈਰਵ ਘਾਟੀ 'ਤੇ ਅੱਧਾ ਫੁੱਟ, ਭਵਨ 'ਤੇ 5 ਇੰਚ ਅਤੇ ਸਾਂਝੀ ਛੱਤ 'ਤੇ ਤਿੰਨ ਤੋਂ ਚਾਰ ਇੰਚ ਬਰਫ਼ ਰਿਕਾਰਡ ਕੀਤੀ ਗਈ। ਦੇਰ ਰਾਤ ਤੱਕ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਰਿਹਾ ਅਤੇ ਯਾਤਰਾ ਸਹੀ ਰੂਪ ਨਾਲ ਚੱਲਦੀ ਰਹੀ। ਬਰਫ਼ਬਾਰੀ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੇ ਚਿਹਰੇ ਖਿੜ ਗਏ।ਜੰਮੂ-ਸ਼੍ਰੀਨਗਰ ਹਾਈਵੇਅ ਬੰਦ
ਗੁਲਮਰਗ ਸਮੇਤ ਰਾਜ ਦੇ ਸਾਰੇ ਉੱਪਰੀ ਇਲਾਕਿਆਂ 'ਚ ਬਰਫ਼ਬਾਰੀ ਅਤੇ ਸ਼੍ਰੀਨਗਰ ਤੇ ਜੰਮੂ ਸਮੇਤ ਸਾਰੇ ਹੇਠਲੇ ਖੇਤਰਾਂ 'ਚ ਦਿਨ ਭਰ ਬਾਰਸ਼ ਦਾ ਸਿਲਸਿਲਾ ਜਾਰੀ ਰਿਹਾ। ਇਸ ਨਾਲ ਪੂਰੇ ਰਾਜ ਕੜਾਕੇ ਦੀ ਠੰਡ ਦੀ ਲਪੇਟ 'ਚ ਆ ਗਿਆ ਹੈ। ਇਸ ਵਿਚ ਜਵਾਹਰ ਟਨਲ (ਸੁਰੰਗ) ਕੋਲ ਬਰਫ਼ਬਾਰੀ ਹੋਣ ਨਾਲ 270 ਕਿਲੋਮੀਟਰ ਲੰਬੇ ਜੰਮੂ-ਸ਼੍ਰੀਨਗਰ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਜੰਮੂ ਤੋਂ ਸ਼੍ਰੀਨਗਰ ਆਉਣ-ਜਾਣ ਵਾਲੇ ਵਾਹਨਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਰੋਕ ਦਿੱਤਾ ਗਿਆ ਹੈ।ਸ਼੍ਰੀਨਗਰ-ਹਾਈਵੇਅ ਅੱਡੇ 'ਤੇ ਉਡਾਣਾਂ ਰੱਦ
ਹਾਲਾਂਕਿ ਸਵੇਰੇ ਹਾਈਵੇਅ ਸ਼ਰੀਨਗਰ ਤੋਂ ਜੰਮੂ ਲਈ ਇਕ ਪਾਸਾ ਖੁੱਲ੍ਹਾ ਹੋਇਆ ਸੀ। ਉੱਥੇ ਹੀ ਕਸ਼ਮੀਰ ਅਤੇ ਰਾਜੌਰੀ ਤੋਂ ਜੰਮੂ ਭਾਗ ਨੂੰ ਜੋੜਨ ਵਾਲਾ ਮੁਗਲ ਰੋਡ ਅਤੇ ਸ਼੍ਰੀਨਗਰ-ਲੇਹ ਹਾਈਵੇਅ ਆਵਾਜਾਈ ਲਈ ਦੂਜੇ ਦਿਨ ਵੀ ਬੰਦ ਰਿਹਾ। ਧੁੰਦ ਕਾਰਨ ਲਗਾਤਾਰ 7ਵੇਂ ਦਿਨ ਵੀ ਸ਼੍ਰੀਨਗਰ-ਹਾਈਵੇਅ ਅੱਡੇ 'ਤੇ ਸਾਰੀਆਂ ਉਡਾਣਾਂ ਰੱਦ ਰਹੀਆਂ। ਇਸ ਨਾਲ ਕਸ਼ਮੀਰ ਦਾ ਸੜਕ ਤੇ ਹਾਈਵੇਅ ਸੰਪਰਕ ਦੇਸ਼-ਦੁਨੀਆ ਨਾਲ ਪੂਰੀ ਤਰ੍ਹਾਂ ਕੱਟ ਗਿਆ ਹੈ।ਮੌਸਮ ਵਿਭਾਗ ਨੇ ਵੀ ਰਾਜ 'ਚ ਓਰੇਂਜ ਅਲਰਟ ਜਾਰੀ ਕੀਤਾ
ਇਸ ਵਿਚ ਮੌਸਮ ਵਿਭਾਗ ਨੇ ਵੀ ਰਾਜ 'ਚ ਓਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਮੌਮਸ ਵਿਭਾਗ ਨੇ ਸ਼ੁੱਕਰਵਾਰ ਨੂੰ ਵੀ ਰਾਜ ਦੇ ਜ਼ਿਆਦਾਤਰ ਇਲਾਕਿਆਂ 'ਚ ਬਰਫ਼ਬਾਰੀ ਅਤੇ ਬਾਰਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

DIsha

This news is Content Editor DIsha