ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ‘ਮਾਤਾ ਵੈਸ਼ਨੋ ਦੇਵੀ’ ਦਾ ਦਰਬਾਰ (ਤਸਵੀਰਾਂ)

12/28/2020 1:05:37 PM

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੂਟ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਐਤਵਾਰ ਨੂੰ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਸ਼ਰਧਾਲੂਆਂ ਦੇ ਦਰਸ਼ਨ ’ਤੇ ਕੋਈ ਅਸਰ ਨਹੀਂ ਪਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਉੱਚਾਈ ਵਾਲੀਆਂ ਥਾਵਾਂ ’ਤੇ ਬਰਫ਼ਬਾਰੀ ਹੋਈ, ਉੱਥੇ ਹੀ ਮੈਦਾਨੀ ਇਲਾਕਿਆਂ ਅਤੇ ਜੰਮੂ ਸ਼ਹਿਰ ਵਿਚ ਮੀਂਹ ਪਿਆ ਅਤੇ ਕਾਲੇ ਬੱਦਲ ਛਾਏ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਭਵਨ ਸਮੇਤ ਪੂਰੇ ਤ੍ਰਿਕੂਟ ਪਹਾੜੀਆਂ ’ਤੇ ਸ਼ਾਮ ਕਰੀਬ 5.30 ਵਜੇ ਤੋਂ ਬਰਫ਼ਬਾਰੀ ਸ਼ੁਰੂ ਹੋਈ ਅਤੇ ਅੱਧਾ ਘੰਟਾ ਜਾਰੀ ਰਹੀ। 

 

ਅਧਿਕਾਰੀਆਂ ਨੇ ਕਿਹਾ ਕਿ ਦਿਨ ਦੌਰਾਨ ਦਿਨ ਦੌਰਾਨ ਰੁੱਕ-ਰੁੱਕ ਕੇ ਮੀਂਹ ਪਿਆ, ਜਿਸ ਨਾਲ ਮੌਸਮ ਸੁਹਾਵਨਾ ਬਣਿਆ ਰਿਹਾ। ਤੀਰਥ ਯਾਤਰਾ ਦਾ ਸਿਲਸਿਲਾ ਜਾਰੀ ਰਿਹਾ ਅਤੇ ਸ਼ਰਧਾਲੂ ਬਰਫ਼ਬਾਰੀ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਵੈਸ਼ਨੋ ਦੇਵੀ ਮੰਦਰ ਜਾਣ ਵਾਲੇ ਤੀਰਥ ਯਾਤਰੀਆਂ ਲਈ ਆਧਾਰ ਕੈਂਪ ਕਟੜਾ ’ਚ ਪਿਛਲੇ ਦਿਨ ਵੱਧ ਤੋਂ ਵੱਧ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਸ ਤੋਂ ਪਹਿਲਾਂ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਜਦਕਿ ਘੱਟ ਤੋਂ ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਹਿਕਮੇ ਦੇ ਬੁਲਾਰੇ ਮੁਤਾਬਕ ਜੰਮੂ ਅਤੇ ਕਸ਼ਮੀਰ ’ਚ ਦਿਨ ਦੇ ਤਾਪਮਾਨ ’ਚ ਦੋ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ 17.2 ਡਿਗਰੀ ਸੈਲਸੀਅਸ ਸੀ। ਇਹ ਆਮ ਨਾਲੋਂ 1.8 ਡਿਗਰੀ ਘੱਟ ਹੈ। 

 

 

Tanu

This news is Content Editor Tanu