ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ

08/31/2022 2:09:23 PM

ਨਵੀਂ ਦਿੱਲੀ/ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੂਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਹੁਣ ਮਾਤਾ ਦੇ ਦਰਸ਼ਨਾਂ ਲਈ ਆਉਣ ਲਈ ਸ਼ਰਧਾਲੂਆਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਟਰੇਨ ਤੋਂ ਉਤਰਨ ਮਗਰੋਂ ਸ਼ਰਧਾਲੂਆਂ ਨੂੰ ਬੱਸ, ਆਟੋ, ਟੈਕਸੀ, ਰੋਪ-ਵੇਅ ਅਤੇ ਹੈਲੀਕਾਪਟਰ ਲਈ ਇੱਧਰ-ਉੱਧਰ ਨਹੀਂ ਭਟਕਣਾ ਪਵੇਗਾ। ਟਰਾਂਸਪੋਰਟ ਦੇ ਇਹ ਸਾਰੇ ਸਾਧਨ ਭਵਿੱਖ ’ਚ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਹੀ ਉਪਲੱਬਧ ਹੋਣਗੇ। 

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕੀਤਾ ਜਾਵੇਗਾ ‘ਟਰੈਕ’, ਸ਼ੁਰੂ ਕੀਤੀ ਗਈ ਖ਼ਾਸ ਸਹੂਲਤ

ਇਸ ਵੱਡੀ ਸਹੂਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਯਾਤਰੀ ਬੁਨਿਆਦੀ ਢਾਂਚਾ ’ਚ ਸੁਧਾਰ ਲਈ ਦੇਸ਼ ਭਰ ’ਚ ਇੰਟਰ-ਮਾਡਲ ਸਟੇਸ਼ਨ ਵਿਕਸਿਤ ਕਰ ਰਹੀ ਹੈ। ਇਸ ਇੰਟਰ ਮਾਡਲ ਸਟੇਸ਼ਨ ਲਈ ਮੰਗਲਵਾਰ ਨੂੰ ਦਿੱਲੀ ’ਚ ਨੈਸ਼ਨਲ ਹਾਈਵੇਅ ਲਾਜਿਸਟਿਕਸ ਮੈਨੇਜਮੈਂਟ ਲਿਮਟਿਡ (NHLML) ਅਤੇ ਕਟੜਾ ਡਿਵੈਲਪਮੈਂਟ ਅਥਾਰਟੀ ਵਿਚਾਲੇ ਇਕ ਸਮਝੌਤਾ ਮੰਗ ਪੱਤਰ (MoU) ’ਤੇ ਦਸਤਖ਼ਤ ਕੀਤੇ ਗਏ ਹਨ। 

NHLML ਦੇ ਸੀ. ਈ. ਓ. ਪ੍ਰਕਾਸ਼ ਗੌਰ ਨੇ ਦੱਸਿਆ ਕਿ ਕਟੜਾ ਸਟੇਸ਼ਨ ਨਾਲ ਕਰੀਬ 25 ਏਕੜ ਜ਼ਮੀਨ ’ਚ ਇੰਟਰ ਸਟੇਸ਼ਨ ਮਾਡਲ ਵਿਕਸਿਤ ਕੀਤੇ ਜਾਣਗੇ, ਤਾਂ ਕਿ ਇੱਥੇ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕਿਸ ਤਰ੍ਹਾਂ ਦੇ ਟਰਾਂਸਪੋਰਟ ਲਈ ਇੱਧਰ-ਉੱਧਰ ਨਾ ਭਟਕਣਾ ਪਵੇ। ਸਾਰੇ ਸਾਧਨ ਇਕ ਹੀ ਥਾਂ ’ਤੇ ਉਪਲੱਬਧ ਹੋਣਗੇ। ਖ਼ਾਸ ਗੱਲ ਇਹ ਵੀ ਹੈ ਕਿ ਠਹਿਰਣ ਲਈ ਹੋਟਲ ਆਦਿ ਬਣਾਉਣ ਦਾ ਵੀ ਪ੍ਰਸਤਾਵ ਹੈ।

ਇਹ ਵੀ ਪੜ੍ਹੋ- ‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ

ਸੀ. ਈ. ਓ. ਪ੍ਰਕਾਸ਼ ਗੌੜ ਨੇ ਦੱਸਿਆ ਕਿ ਇੰਟਰ ਮਾਡਲ ਸਟੇਸ਼ਨ ਦਾ ਕੰਮ 6 ਮਹੀਨਿਆਂ ਵਿਚ ਸ਼ੁਰੂ ਕਰਨ ਦੀ ਯੋਜਨਾ ਹੈ। ਕੰਮ ਸ਼ੁਰੂ ਹੋਣ ਤੋਂ ਬਾਅਦ ਦੋ ਸਾਲਾਂ ’ਚ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ, ਕੇਂਦਰੀ ਰਾਜ ਮੰਤਰੀ ਜਨਰਲ ਵੀ.ਕੇ ਸਿੰਘ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ- ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ CBI ਦਾ ਸ਼ਿਕੰਜਾ, ਗਾਜ਼ੀਆਬਾਦ ’ਚ ਬੈਂਕ ਲਾਕਰ ਦੀ ਲਈ ਤਲਾਸ਼ੀ

Tanu

This news is Content Editor Tanu