ਮਾਤਾ ਵੈਸ਼ਨੋ ਦੇਵੀ ਬੋਰਡ ਸ਼ਰਧਾਲੂਆਂ ਨੂੰ ਮੁਫਤ ਵਿਚ ਦੇਵੇਗਾ 5 ਲੱਖ ਦਾ ਇੰਸ਼ੌਰੈਂਸ ਬੀਮਾ

10/13/2018 10:23:15 PM

ਜੰਮੂ (ਬਿਊਰੋ)- ਸ਼੍ਰਾਈਨ ਬੋਰਡ ਦੇ ਚੇਅਰਮੈਨ ਰਾਜਪਾਲ ਸਤਪਾਲ ਮਲਿਕ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਰਾਜ ਭਵਨ ਵਿਖੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੀ 63ਵੀਂ ਮੀਟਿੰਗ ਹੋਈ, ਜਿਸ ਵਿਚ ਮਾਤਾ ਵੈਸ਼ਨੋ ਦੇਵੀ ਬੋਰਡ ਵਲੋਂ ਫੈਸਲਾ ਲਿਆ ਗਿਆ ਕਿ ਸ਼ਰਧਾਲੂਆਂ ਨੂੰ ਮੁਫਤ ਵਿਚ 5 ਲੱਖ ਦਾ ਐਕਸੀਡੈਂਟਲ ਕਵਰ ਇੰਸ਼ੌਰੈਂਸ ਦਿੱਤਾ ਜਾਵੇਗਾ।

ਇਹ ਮੁਫਤ ਬੀਮਾ ਹਰੇਕ ਯਾਤਰੀ ਲਈ ਉਦੋਂ ਤੋਂ ਮੰਨਣਯੋਗ ਹੋਵੇਗਾ, ਜਦੋਂ ਉਹ ਕਟੜਾ ਸਟੇਸ਼ਨ ਤੋਂ ਨਿਕਲ ਕੇ ਵੈਸ਼ਨੋ ਮਾਤਾ ਦੀ ਯਾਤਰੀ ਸਲਿੱਪ ਹਾਸਲ ਕਰ ਲੈਂਦਾ ਹੈ। ਇਸ ਤੋਂ ਇਲਾਵਾ ਬੋਰਡ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਯਾਤਰੀ ਰੋਪ ਵੇ ਰਾਹੀਂ ਭਵਨ ਅਤੇ ਭੈਰੋ ਘਾਟੀ ਤੱਕ ਜਾਂਦੇ ਹਨ ਤਾਂ ਵੀ ਇਹ ਬੀਮਾ ਮੰਨਣਯੋਗ ਹੋਵੇਗਾ। ਹੁਣ ਤੀਰਥਯਾਤਰੀਆਂ ਨੂੰ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਮਿਲੇਗਾ। 5 ਸਾਲ ਤੋਂ ਘੱਟ ਉਮਰ ਦੇ ਤੀਰਥਯਾਤਰੀਆਂ ਨੂੰ 3 ਲੱਖ ਰੁਪਏ ਦਾ ਦੁਰਘਟਨਾ ਬੀਮਾ ਮਿਲੇਗਾ, ਮੌਜੂਦਾ ਸਮੇਂ ਵਿਚ ਇਹ 1 ਲੱਖ ਰੁਪਏ ਸੀ। ਬੋਰਡ ਦੀ ਮੀਟਿੰਗ ਵਿਚ ਕੁਝ ਹੋਰ ਫੈਸਲੇ ਵੀ ਲਏ ਗਏ।

ਜਾਣਕਾਰੀ ਮੁਤਾਬਕ ਬੀਮਾ ਖਰਚ ਪ੍ਰੀਮੀਅਮ ਬੋਰਡ ਚੁੱਕੇਗਾ ਅਤੇ ਬੀਮਾ ਕਵਰ ਨੂੰ 8 ਸਾਲਾਂ ਦੇ ਫਰਕ ਤੋਂ ਬਾਅਦ ਅਪਗ੍ਰੇਡ ਕੀਤਾ ਗਿਆ ਹੈ। ਬੈਠਕ ਵਿਚ ਡਾ. ਐਸ.ਐਸ. ਬਲੋਰੇਰੀਆ, ਡਾ. ਅਸ਼ੋਕ ਭਾਨ, ਐਚ. ਮੇਨੀ, ਜੱਜ (ਰਿਟਾਇਰਡ) ਪ੍ਰਮੋਦ ਕੋਹਲੀ, ਮੇਜਰ ਜਨਰਲ (ਰਿਟਾਇਰਡ) ਸ਼ਿਵ ਕੁਮਾਰ ਸ਼ਰਮਾ ਅਤੇ ਬੀ.ਬੀ. ਵਿਆਸ, ਸਾਰੇ ਬੋਰਡ ਮੈਂਬਰਾਂ ਨੇ ਹਿੱਸਾ ਲਿਆ ਸੀ। ਬੀ.ਵੀ. ਆਰ. ਸੁਬਰਾਮਣੀਅਮ, ਮੁੱਖ ਸਕੱਤਰ, ਰਾਜਪਾਲ ਦੇ ਪ੍ਰਧਾਨ ਸਕੱਤਰ ਉਮਰ ਨਰੂਲਾ, ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਧੀਰਜ ਗੁਪਤਾ, ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਐਮ. ਕੇ. ਕੁਮਾਰ ਅਤੇ ਹੋਰ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨਮਿਤ ਸਿਮਰਦੀਪ ਸਿੰਘ ਆਦਿ ਮੌਜੂਦ ਰਹੇ।