ਵੈਸ਼ਣੋ ਦੇਵੀ ''ਚ ਸ਼ਰਧਾਲੂਆਂ ਦਾ ਇਕੱਠ, ਰੋਜਾਨਾ ਪਹੁੰਚ ਰਹੇ ਹਜ਼ਾਰਾਂ ਸ਼ਰਧਾਲੂ

Wednesday, Nov 08, 2017 - 01:49 PM (IST)

ਜੰਮੂ—ਮਾਤਾ ਵੈਸ਼ਣੋ ਦੇਵੀ ਦੇ ਭਵਨ 'ਤੇ ਮੱਥਾ ਟੇਕਣ ਆਉਣ ਵਾਲੇ ਹਰ ਦਿਨ ਹਜ਼ਾਰਾਂ ਸ਼ਰਧਾਲੂਆਂ ਕਟਰਾ ਪਹੁੰਚ ਰਹੇ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਹੁਣ ਤੱਕ 73 ਲੱਖ ਤੋਂ ਵੀ ਵਧ ਸ਼ਰਧਾਲੂਆਂ ਮਾਂ ਦੇ ਦਰਸ਼ਨ ਕਰ ਚੁੱਕੇ ਹਨ, ਜਦੋਂਕਿ ਚੱਲ ਰਹੇ ਮਹੀਨੇ ਤੋਂ ਪਹਿਲੇ ਹਫਤੇ 'ਚ ਹੀ ਡੇਢ ਲੱਖ ਯਾਤਰੀ ਵੈਸ਼ਣੋ ਦੇਵੀ ਪਹੁੰਚ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਪ੍ਰਤੀਦਿਨ 18 ਤੋਂ 20 ਹਜ਼ਾਰ ਸ਼ਰਧਾਲੂ ਕਟਰਾ ਪਹੁੰਚ ਰਹੇ ਹਨ। ਹਾਲਾਂਕਿ ਇਹ ਗਿਣਤੀ ਅਜੇ ਥੋੜੀ ਘੱਟ ਦੱਸੀ ਜਾ ਰਹੀ ਹੈ ਕਿਉਂਕਿ ਵੈਸ਼ਣੋ ਦੇਵੀ 'ਚ ਇਸ ਤੋਂ ਵੀ ਵੱਧ ਜ਼ਿਆਦਾ ਭੀੜ ਰਹਿੰਦੀ ਹੈ।
ਬੋਰਡ ਅਨੁਸਾਰ ਯਾਤਰੀ ਬਿਨਾ ਪਰੇਸ਼ਾਨੀ ਦੇ ਮਾਤਾ ਦੇ ਦਰਸ਼ਨ ਕਰ ਰਹੇ ਹਨ ਕਿਉਂਕਿ ਫਿਲਹਾਲ ਭੀੜ ਜ਼ਿਆਦਾ ਨਹੀਂ ਹੈ। ਉੱਥੇ ਮੌਸਮ ਵੀ ਖੁਸ਼ਕ ਬਣਿਆ ਹੋਇਆ ਹੈ। ਦਿਨ 'ਚ ਧੁੱਪ ਰਹਿੰਦੀ ਹੈ, ਜਦੋਂਕਿ ਸ਼ਾਮ ਨੂੰ ਠੰਡ ਹੋਣ ਨਾਲ ਯਾਤਰੀ ਗਰਮ ਕੱਪੜਿਆਂ 'ਚ ਭਵਨ ਵੱਲ ਜਾ ਰਹੇ ਹਨ। ਯਾਤਰਾ ਆਮ ਤੌਰ 'ਤੇ ਤਰੀਕੇ ਨਾਲ ਚੱਲਣ ਨਾਲ ਵਪਾਰੀ ਖੁਸ਼ ਹਨ। ਬੀਤੇ ਕੁਝ ਸਾਲਾਂ 'ਚ ਯਾਤਰਾ ਕੁਝ ਨਾ ਕੁਝ ਕਾਰਨਾਂ ਨਾਲ ਪ੍ਰਭਾਵਿਤ ਰਹੀ ਹੈ ਅਤੇ ਇਸ ਨਾਲ ਹੀ ਵਪਾਰੀਆਂ ਨੂੰ ਵੀ ਨੁਕਸਾਨ ਹੋਇਆ ਹੈ।


Related News