ਇੰਦੌਰ ’ਚ ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ ਅੱਗ, ਇਕ ਮਹਿਲਾ ਸਮੇਤ 7 ਲੋਕਾਂ ਦੀ ਮੌਤ

05/07/2022 9:49:38 AM

ਇੰਦੌਰ (ਭਾਸ਼ਾ)– ਮੱਧ ਪ੍ਰਦੇਸ਼ ਦੇ ਇੰਦੌਰ ’ਚ ਸ਼ਨੀਵਾਰ ਯਾਨੀ ਕਿ ਅੱਜ ਤੜਕੇ ਤਿੰਨ ਮੰਜ਼ਿਲਾ ਇਕ ਰਿਹਾਇਸ਼ੀ ਇਮਾਰਤ ’ਚ ਭਿਆਨਕ ਅੱਗ ਲੱਗਣ ਨਾਲ 1 ਮਹਿਲਾ ਸਮੇਤ 7 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਵਿਜੇ ਨਗਰ ਪੁਲਸ ਥਾਣੇ ਦੇ ਮੁਖੀ ਤਹਜ਼ੀਬ ਕਾਜੀ ਮੁਤਾਬਕ ਅੱਗ ਤੋਂ ਪ੍ਰਭਾਵਿਤ ਰਿਹਾਇਸ਼ ਇਮਾਰਤ ਨਾਲ 7 ਲੋਕਾਂ ਨੂੰ ਮ੍ਰਿਤਕ ਹਾਲਤ ’ਚ ਬਾਹਰ ਕੱਢਿਆ ਗਿਆ, ਜਦਕਿ 9 ਹੋਰਨਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭੇਜਿਆ ਗਿਆ। 

ਪੁਲਸ ਨੇ ਦੱਸਿਆ ਕਿ ਅੱਗ ਬਿਜਲੀ ਦੇ ਮੀਟਰ ’ਚ ਸ਼ਾਰਟ ਸਰਕਿਟ ਕਾਰਨ ਲੱਗੀ ਅਤੇ ਇਸ ਨੇ ਸਭ ਤੋਂ ਪਹਿਲਾਂ ਇਮਾਰਤ ਦੀ ਪਾਰਕਿੰਗ ’ਚ ਖੜ੍ਹੀਆਂ ਗੱਡੀਆਂ ਨੂੰ ਆਪਣੇ ਲਪੇਟ ’ਚ ਲਿਆ। ਕਾਜੀ ਮੁਤਾਬਕ ਅਗਨੀਕਾਂਡ ’ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਦੀ ਜਾਨ ਧੂੰਏਂ ਨਾਲ ਦਮ ਘੁੱਟਣ ਕਾਰਨ ਗਈ। ਉਨ੍ਹਾਂ ਨੇ ਦੱਸਿਆ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ।

ਵਿਜੇ ਨਗਰ ਪੁਲਸ ਥਾਣੇ ਦੇ ਮੁਖੀ ਤਹਜ਼ੀਬ ਕਾਜ਼ੀ ਨੇ ਚਸ਼ਮਦੀਦਾਂ ਦੇ ਹਵਾਲੇ ਤੋਂ ਦੱਸਿਆ ਕਿ ਅੱਗ ਇਮਾਰਤ ਦੀ ਹੇਠਲੀ ਮੰਜ਼ਿਲ ’ਚ ਪਾਰਕਿੰਗ ਕੋਲ ਲੱਗੇ ਬਿਜਲੀ ਦੇ ਮੀਟਰ ’ਚ ਸ਼ਾਰਟ ਸਰਕਿਟ ਕਾਰਨ ਲੱਗੀ। ਕਾਜੀ ਮੁਤਾਬਕ ਹਾਦਸੇ ’ਚ ਜਿਨ੍ਹਾਂ 7 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਦੀ ਜਾਨ ਧੂੰਏਂ ਨਾਲ ਦਮ ਘੁੱਟਣ ਕਾਰਨ ਗਈ। ਉਨ੍ਹਾਂ ਨੇ ਦੱਸਿਆ ਕਿ ਅਗਨੀਕਾਂਡ ਦੇ ਸਮੇਂ ਰਿਹਾਇਸ਼ੀ ਇਮਾਰਤ ’ਚ ਕੁੱਲ 16 ਲੋਕ ਮੌਜੂਦ ਸਨ। 


Tanu

Content Editor

Related News