ਹਥਿਆਰਬੰਦ ਫੌਜਾਂ ਨੂੰ ਸ਼ਹੀਦਾਂ ਦੇ ਸਾਹਸ ''ਤੇ ਮਾਣ : ਬਿਪਿਨ ਰਾਵਤ

05/03/2020 1:48:43 PM

ਨਵੀਂ ਦਿੱਲੀ- ਚੀਫ ਆਫ ਡਿਫੈਂਸ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਫੌਜ ਕਰਮਚਾਰੀਆਂ ਅਤੇ ਇਕ ਪੁਲਸ ਕਰਮਚਾਰੀ ਦੇ ਸਾਹਸ ਅਤੇ ਹਿੰਮਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਥਿਆਰਬੰਦ ਫੋਰਸਾਂ ਨੂੰ ਉਨਾਂ 'ਤੇ ਮਾਣ ਹੈ। ਜਨਰਲ ਰਾਵਤ ਨੇ ਕਿਹਾ ਕਿ ਹੰਦਵਾੜਾ ਆਪਰੇਸ਼ਨ ਦੇਸ਼ ਅਤੇ ਉਸ ਦੇ ਲੋਕਾਂ ਦੀ ਸੁਰੱਖਿਆ ਦੇ ਪ੍ਰਤੀ ਸੁਰੱਖਿਆ ਫੋਰਸਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨਾਂ ਨੇ ਕਿਹਾ ਕਿ ਕਮਾਂਡਿੰਗ ਅਫ਼ਸਰ ਨੇ ਆਪਣੀ ਟੀਮ ਦੀ ਅਗਵਾਈ ਕਰਦੇ ਹੋਏ ਮੋਰਚਾ ਸੰਭਾਲਿਆ ਅਤੇ ਸਰਵਉੱਚ ਬਲੀਦਾਨ ਦਿੱਤਾ। ਇਹ ਫੌਜ ਦੇ ਖੁਦ ਤੋਂ ਪਹਿਲਾਂ ਸੇਵਾ ਦੇ ਟੀਚੇ ਦਾ ਪ੍ਰਤੀਕ ਹੈ। ਉਨਾਂ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਨੂੰ ਇਨਾਂ ਸਾਰੇ ਸ਼ਹੀਦਾਂ ਦੀ ਹਿੰਮਤ ਅਤੇ ਸਾਹਸ 'ਤੇ ਮਾਣ ਹੈ ਕਿ ਉਨਾਂ ਨੇ ਅੱਤਵਾਦੀਆਂ ਦਾ ਸਫਾਇਆ ਕਰ ਦਿੱਤਾ। ਫੌਜਾਂ ਉਨਾਂ ਨੂੰ ਸਲਾਮ ਕਰਦੀਆਂ ਹਨ ਅਤੇ ਉਨਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦੀਆਂ ਹਨ। ਦੱਸਣਯੋਗ ਹੈ ਕਿ ਸ਼ਨੀਵਾਰ ਦੇਰ ਸ਼ਾਮ ਇਸ ਮੁਹਿੰਮ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਫੌਜ ਦਾ ਇਕ ਕਰਨਲ, ਇਕ ਮੇਜਰ, 2 ਜਵਾਨ ਅਤੇ ਜੰਮੂ-ਕਸ਼ਮੀਰ ਪੁਲਸ ਦਾ ਇਕ ਸਬ ਇੰਸਪੈਕਟਰ ਸ਼ਹੀਦ ਹੋ ਗਏ ਸਨ।


DIsha

Content Editor

Related News