ਸਿਹਰਾ ਲਾ ਸ਼ਹੀਦ ਭਰਾ ਨੂੰ ਭੈਣਾਂ ਨੇ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪੂਰਾ ਪਿੰਡ

07/25/2021 6:10:40 PM

ਹਮੀਰਪੁਰ- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ਧਮਾਕੇ 'ਚ ਸ਼ਹੀਦ ਹੋਏ 27 ਸਾਲਾ ਜਵਾਨ ਦੀ ਮ੍ਰਿਤਕ ਦੇਹ ਜਦੋਂ ਉਨ੍ਹਾਂ ਦੇ ਜੱਦੀ ਘਰ ਹਮੀਰਪੁਰ ਪਹੁੰਚੀ ਤਾਂ ਹਰ ਇਕ ਅੱਖ ਨਮ ਹੋ ਗਈ। ਪਿੰਡ ਦਾ ਹਰ ਇਕ ਵਿਅਕਤੀ ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਆਇਆ ਸੀ। ਅੰਤਿਮ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਕਮਲ ਦੇਵ ਦੇ ਪਰਿਵਾਰ ਵਾਲਿਆਂ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ। ਕਮਲ ਦੇ ਸਿਰ 'ਤੇ ਸਿਹਰਾ ਬੰਨ੍ਹਿਆ ਗਿਆ। ਉਸ ਤੋਂ ਬਾਅਦ ਕਮਲ ਅੰਤਿਮ ਯਾਤਰਾ ਲਈ ਰਵਾਨਾ ਹੋ ਗਏ। ਕਮਲ ਦੇ ਕੁਆਰੇ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ। 27 ਸਾਲਾ ਕਮਲ ਦੇਵ ਸਾਲ 2015 'ਚ ਭਾਰਤੀ ਫ਼ੌਜ 'ਚ ਸ਼ਾਮਲ ਹੋਏ ਸਨ ਅਤੇ ਇਸੇ ਸਾਲ ਅਕਤੂਬਰ 'ਚ ਉਨ੍ਹਾਂ ਦਾ ਵਿਆਹ ਸੀ।

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੀ ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ ਧਮਾਕੇ ਨਾਲ ਕਮਲ ਸ਼ਹੀਦ ਹੋ ਗਿਆ ਸੀ। ਕਮਲੇ 6 ਸਾਲ ਪਹਿਲਾਂ ਭਾਰਤੀ ਫ਼ੌਜ ਦੀ 15 ਡੋਗਰਾ ਰੈਜੀਮੈਂਟ 'ਚ ਭਰਤੀ ਹੋਏ ਸਨ। ਇਸੇ ਸਾਲ ਅਪ੍ਰੈਲ 'ਚ ਉਹ ਘਰ ਛੁੱਟੀਆਂ ਕੱਟਣ ਤੋਂ ਬਾਅਦ ਵਾਪਸ ਆਪਣੀ ਬਟਾਲੀਅਨ 'ਚ ਗਏ ਸਨ। ਕਮਲ ਦਾ ਤਿੰਨ ਮਹੀਨੇ ਬਾਅਦ ਅਕਤੂਬਰ 'ਚ ਵਿਆਹ ਹੋਣਾ ਸੀ। ਮਾਤਾ-ਪਿਤਾ ਪੁੱਤ ਦੇ ਸਿਰ 'ਤੇ ਸਿਹਰਾ ਵੀ ਨਹੀਂ ਸਜਾ ਸਕੇ। ਸ਼ਹੀਦ ਕਮਲ ਆਪਣੇ ਪਿੱਛੇ ਮਾਤਾ-ਪਿਤਾ, ਵੱਡਾ ਭਰਾ ਅਤੇ 2 ਭੈਣਾਂ ਛੱਡ ਗਏ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਹਿਮਾਚਲ ਦਾ ਜਵਾਨ ਹੋਇਆ ਸ਼ਹੀਦ

DIsha

This news is Content Editor DIsha