ਕਮਰੇ ''ਚ ਵਿਆਹੁਤਾ ਦਾ ਬਣ ਰਿਹਾ ਸੀ ਜਬਰ ਜ਼ਨਾਹ ਦਾ ਵੀਡੀਓ, ਮਾਸੀ ਕਰ ਰਹੀ ਸੀ ਚੌਕੀਦਾਰੀ

07/27/2019 2:11:33 PM

ਨਵੀ ਦਿੱਲੀ/ਚੰਡੀਗੜ੍ਹ—ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇੱਕ ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਔਰਤ ਨੇ ਆਪਣੀ ਭੈਣ ਦੀ ਵਿਆਹੁਤਾ ਧੀ ਦਾ ਜਬਰ ਜ਼ਨਾਹ ਕਰਵਾਉਣ ਤੋਂ ਇਲਾਵਾ ਵੀਡੀਓ ਵੀ ਬਣਵਾਈ ਪਰ ਜਦੋਂ ਇਹ ਕੁਕਰਮ ਹੋ ਰਿਹਾ ਸੀ ਤਾਂ ਵਿਆਹੁਤਾ ਦੀ ਮਾਸੀ ਉਸੇ ਕਮਰੇ ਦੇ ਬਾਹਰ ਕੁਰਸੀ 'ਤੇ ਬੈਠੀ ਚੌਕੀਦਾਰੀ ਕਰ ਰਹੀ ਸੀ। ਹੈਵਾਨੀਅਤ ਦੀ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਪੀੜ੍ਹਤਾਂ ਦਾ 7 ਮਹੀਨਿਆਂ ਤੱਕ ਸ਼ੋਸ਼ਣ ਕੀਤਾ ਗਿਆ ਅਤੇ ਉਸ ਨੂੰ ਵੀਡੀਓ ਵਾਇਰਲ ਕਰਨ ਦੇ ਨਾਲ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਲੱਗੀਆਂ। ਜਦੋਂ 7 ਮਹੀਨਿਆਂ ਬਾਅਦ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਪੀੜ੍ਹਤਾਂ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਅਜੈ ਅਤੇ ਪੀੜ੍ਹਤਾਂ ਦੀ ਮਾਸੀ ਨੂੰ ਗ੍ਰਿਫਤਾਰ ਕਰ ਲਿਆ।

ਇਹ ਹੈ ਪੂਰਾ ਮਾਮਲਾ—
ਦਰਅਸਲ ਰਾਜਸਥਾਨ ਦੇ ਰਤਨਗੜ੍ਹ ਇਲਾਕੇ ਦੇ ਟੀਡਿਆਸਰ ਪਿੰਡ ਦੀ ਰਹਿਣ ਵਾਲੀ 18 ਸਾਲਾ ਲੜਕੀ (ਪੀੜ੍ਹਤਾਂ) ਦਾ ਵਿਆਹ ਰਤਨਨਗਰ ਦੇ ਨੌਜਵਾਨ ਨਾਲ ਹੋਇਆ ਸੀ ਪਰ ਬਾਅਦ 'ਚ ਵੀ ਉਹ ਆਪਣੇ ਸਹੁਰੇ ਨਹੀਂ ਗਈ ਅਤੇ ਪਿਤਾ ਦੇ ਨਾਲ ਰਹਿੰਦੀ ਸੀ। ਹਰਿਆਣਾ ਦੇ ਹਰਸਾਵਾ ਪਿੰਡ 'ਚ ਪੀੜ੍ਹਤਾਂ ਦੀ ਮਾਸੀ ਰਹਿੰਦੀ ਸੀ, ਜਿਸ ਨੇ ਨਵੰਬਰ 2018 'ਚ ਉਸ ਨੂੰ ਆਪਣੇ ਪਿੰਡ ਬੁਲਾਇਆ, ਜਿੱਥੇ ਉਸ ਨੇ ਅਜੈ ਜਾਟ ਨਾਂ ਦੇ ਨੌਜਵਾਨ ਨਾਲ ਉਸ ਦੀ ਮੁਲਾਕਾਤ ਕਰਵਾਈ। ਮਾਸੀ ਨੇ ਅਜੈ ਅਤੇ ਲੜਕੀ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਖੁਦ ਉਸ ਕਮਰੇ ਦੇ ਬਾਹਰ ਕੁਰਸੀ 'ਤੇ ਬੈਠ ਕੇ ਚੌਕੀਦਾਰੀ ਕਰ ਰਹੀ ਸੀ। ਇਸ ਦੌਰਾਨ ਅਜੈ ਨੇ ਉਸ ਲੜਕੀ ਨਾਲ ਜਬਰ ਜ਼ਨਾਹ ਕੀਤਾ ਅਤੇ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਦੋਵਾਂ ਨੇ ਪੀੜ੍ਹਤਾਂ ਨੂੰ ਜਾਨੋ ਮਾਰਨ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪਿੰਡ ਭੇਜ ਦਿੱਤਾ ਪਰ ਹੈਵਾਨੀਅਤ ਦੀ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਦੋ ਦਿਨਾਂ ਬਾਅਦ ਪੀੜ੍ਹਤਾਂ ਨੂੰ ਅਜੈ ਨੇ ਫੋਨ ਕਰ ਕੇ ਆਧਾਰ ਕਾਰਡ ਲੈ ਕੇ ਆਉਣ ਲਈ ਕਿਹਾ। ਜਦੋਂ ਪੀੜ੍ਹਤਾਂ ਦਸਤਾਵੇਜ਼ ਸਮੇਤ ਮੰਦਰ 'ਚ ਅਜੈ ਨੂੰ ਮਿਲਣ ਪਹੁੰਚੀ, ਜਿੱਥੇ ਅਜੈ ਨੇ ਜਬਰਦਸਤੀ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜ੍ਹਤਾਂ ਦੀ ਉਮਰ ਘੱਟ ਹੋਣ ਕਾਰਨ ਵਿਆਹ ਨਾ ਹੋ ਸਕਿਆ। ਇਸ ਤੋਂ ਬਾਅਦ ਦੋਸ਼ੀ ਅਜੈ ਨੇ ਪੀੜ੍ਹਤਾਂ ਨੂੰ 7 ਮਹੀਨਿਆਂ ਤੱਕ ਆਪਣੀ ਕੈਦ 'ਚ ਰੱਖਿਆ ਅਤੇ ਉਸ ਦਾ ਸ਼ੋਸ਼ਣ ਕੀਤਾ।

Iqbalkaur

This news is Content Editor Iqbalkaur