ਦਾਜ 'ਚ ਲਿਆ 1 ਰੁਪਈਆ, ਹੈਲੀਕਾਪਟਰ 'ਤੇ ਆਈ ਡੋਲੀ, ਲਾੜੀ ਦੇ ਸੁਆਗਤ 'ਚ ਲੱਗੀ ਲੋਕਾਂ ਦੀ ਭੀੜ

11/25/2023 12:00:42 PM

ਸਿਰਸਾ (ਵਾਰਤਾ)- ਹਰਿਆਣਾ 'ਚ ਸਿਰਸਾ ਦੇ ਪਿੰਡ ਨਾਥੂਸਰੀ ਕਲਾਂ 'ਚ ਲਾੜੀ ਨੂੰ ਹੈਲੀਕਾਪਟਰ 'ਚ ਲੈ ਕੇ ਆਉਣ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੇ ਲਾੜਾ ਆਪਣੀ ਨਵ-ਵਿਆਹੀ ਲਾੜੀ ਨੂੰ ਹੈਲੀਕਾਪਟਰ ਰਾਹੀਂ ਵਿਦਾ ਕਰਕੇ ਘਰ ਲੈ ਆਇਆ। ਪਿੰਡ ਦੇ ਬੱਚੇ ਅਤੇ ਬਜ਼ੁਰਗ ਹੈਲੀਕਾਪਟਰ ਨੂੰ ਦੇਖਣ ਲਈ ਨਾਥੂਸਰੀ ਕਲਾਂ ਪੁੱਜੇ। ਇਹ ਵਿਆਹ ਇਸ ਲਈ ਵੀ ਮਸ਼ਹੂਰ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਲਾੜੇ ਦੇ ਪਿਤਾ ਰਘੁਬੀਰ ਸਿੰਘ ਕੱਦਵਾਸਰਾ ਨੇ ਕੁੜੀ ਦੇ ਪਿਤਾ ਵੱਲੋਂ ਦਾਜ ਵਜੋਂ ਦਿੱਤੀ ਗਈ ਨਕਦੀ ਲੈਣ ਤੋਂ ਇਨਕਾਰ ਕਰ ਦਿੱਤਾ। ਸਿਰਫ਼ ਇਕ ਰੁਪਏ ਅਤੇ ਨਾਰੀਅਲ ਲੈ ਕੇ ਰਸਮ ਨਿਭਾਈ ਗਈ। ਪਿੰਡ ਨਾਥੂਸਰੀ ਕਲਾਂ ਦੇ ਸਵ. ਜੈਕਰ ਕੜਵਾਸਰਾ ਸਾਬਕਾ ਸਰਪੰਚ ਦੇ ਪੋਤਰੇ ਆਯੂਸ਼ ਕੜਵਾਸਰਾ ਦਾ ਵਿਆਹ ਰਾਜਸਥਾਨ ਦੇ ਨੋਹਰ ਪਿੰਡ ਦੇ ਪਿਚਕਰਾਈ ਵਾਸੀ ਭਗਤ ਸਿੰਘ ਗੋਦਾਰਾ ਦੀ ਧੀ ਨਿਸ਼ਾ ਨਾਲ ਵੀਰਵਾਰ ਰਾਤ ਹੋਇਆ।

ਇਹ ਵੀ ਪੜ੍ਹੋ : ਥਾਈਲੈਂਡ ਦੇ ਯਾਤਰੀਆਂ ਲਈ ਏਅਰ ਇੰਡੀਆ ਦਾ ਵੱਡਾ ਐਲਾਨ, 15 ਦਸੰਬਰ ਤੋਂ ਮਿਲੇਗੀ ਇਹ ਖ਼ਾਸ ਸਹੂਲਤ

ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਦੇ ਸਮੇਂ ਪਿੰਡ ਪਿਚਕਰਾਈ ਤੋਂ ਆਯੂਸ਼ ਨਾਲ ਨਿਸ਼ਾ ਨੂੰ ਵਿਦਾ ਕੀਤਾ। ਵਿਦਾ ਕਰਨ ਤੋਂ ਬਾਅਦ ਨਿਸ਼ਾ ਨੂੰ ਆਯੂਸ਼ ਹੈਲੀਕਾਪਟਰ 'ਚ ਲੈ ਕੇ ਨਾਥੂਸਰੀ ਕਲਾਂ ਦੇ ਹੰਜੀਰਾ ਰੋਡ ਸਥਿਤ ਬੁਆਏਜ਼ ਸਕੂਲ 'ਚ ਪਹੁੰਚਿਆ। ਹੈਲੀਕਾਪਟਰ 'ਚ ਆਯੂ ਨਾਲ ਉਸ ਦੀ ਪਤਨੀ ਨਿਸ਼ਾ,ਉਸ ਦੀ ਭੈਣ ਪ੍ਰੀਤੀ ਕੜਵਾਸਰਾ, ਫੁੱਫੜ ਕ੍ਰਿਸ਼ਨ ਪੂਨੀਆ ਅਤੇ ਲਾੜੀ ਦਾ ਭਰਾ ਰਾਹੁਲ ਬੈਠ ਕੇ ਆਏ। ਜਿਵੇਂ ਹੀ ਹੈਲੀਕਾਪਟਰ 'ਤੇ ਨਿਸ਼ਾ ਪਿੰਡ ਪਿਚਕਰਾਈ ਤੋਂ ਵਿਦਾ ਹੋਈ, ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਉੱਥੇ ਹੀ ਜਿਵੇਂ ਹੀ ਨਾਥੂਸਰੀ ਕਲਾਂ ਦੇ ਹੰਜਾਰੀ ਰੋਡ ਸਥਿਤ ਬੁਆਏਜ਼ ਸਕੂਲ 'ਚ ਲਾੜੀ ਨੂੰ ਲੈ ਕੇ ਆਯੂਸ਼ ਕੜਵਾਸਰਾ ਪਹੁੰਚਿਆ। ਇੱਥੇ ਵੀ ਲੋਕਾਂ ਦੀ ਭੀੜ ਲੱਗ ਗਈ। ਹੈਲੀਕਾਪਟਰ ਦੀ ਮਨਜ਼ੂਰੀ ਵਿਆਹ ਸਮਾਰੋਹ 'ਚ ਸੀ, ਜਿਸ ਕਾਰਨ ਪੁਲਸ ਵੀ ਸੁਰੱਖਿਆ ਵਿਵਸਥਾ ਲਈ ਤਾਇਨਾਤ ਰਹੀ। ਇਸ ਮੌਕੇ ਸਾਬਕਾ ਸਰਪੰਚ ਰਣਜੀਤ ਕਾਸਨੀਆ ਸਮੇਤ ਕਈ ਮਸ਼ਹੂਰ ਵਿਅਕਤੀ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha