ਬੈਂਡ-ਵਾਜਿਆਂ ਨਾਲ ਨਿਕਲੀ ਬਰਾਤ ਤੇ ਫਿਰ ਲੱਗਿਆ 50 ਹਜ਼ਾਰ ਰੁਪਏ ਜੁਰਮਾਨਾ

07/07/2020 12:30:11 PM

ਗੰਜਾਮ— ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲਾਤ ਇਹ ਬਣ ਗਏ ਹਨ ਕਿ ਹੁਣ ਰੋਜ਼ਾਨਾ 20,000 ਤੋਂ ਉੱਪਰ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਬਾਅਦ ਮਰੀਜ਼ਾਂ ਦਾ ਅੰਕੜਾ 7 ਲੱਖ ਤੋਂ ਪਾਰ ਪੁੱਜ ਗਿਆ ਹੈ। ਦੇਸ਼ ਭਰ 'ਚ ਲਾਗੂ ਤਾਲਾਬੰਦੀ 'ਚ ਹੁਣ ਕਾਫੀ ਹੱਦ ਤੱਕ ਢਿੱਲ ਦਿੱਤੀ ਗਈ ਹੈ। ਜੇਕਰ ਗੱਲ ਵਿਆਹ-ਸ਼ਾਦੀਆਂ ਦੀ ਕੀਤੀ ਜਾਵੇ ਤਾਂ ਸਿਰਫ 50 ਲੋਕ ਹੀ ਸ਼ਾਮਲ ਹੋ ਸਕਦੇ ਹਨ ਪਰ ਉਹ ਵੀ ਨਿਯਮਾਂ ਦੀ ਪਾਲਣ ਕਰਦੇ ਹੋਏ। 

PunjabKesari

ਇਸ ਦਰਮਿਆਨ ਓਡੀਸ਼ਾ ਦੇ ਗੰਜਾਮ ਵਿਚ ਬੈਂਡ-ਵਾਜਿਆਂ ਨਾਲ ਬਰਾਤ ਨਿਕਲੀ। ਵਿਆਹ ਵਾਲਾ ਮਾਹੌਲ ਕੋਰੋਨਾ ਵਾਇਰਸ ਨੂੰ ਸੱਦਾ ਦੇਣ ਵਾਲਾ ਸੀ। ਦਰਅਸਲ ਕੋਰੋਨਾ ਦੀ ਵਜ੍ਹਾ ਕਰ ਕੇ ਵਿਆਹ ਵਿਚ 50 ਲੋਕ ਹੀ ਸ਼ਾਮਲ ਹੋ ਸਕਦੇ ਹਨ, ਉਹ ਵੀ ਨਿਯਮਾਂ ਨਾਲ। ਇਸ ਦਾ ਮਤਲਬ ਹੈ ਕਿ ਸਾਰੇ ਮਹਿਮਾਨ ਮਾਸਕ ਪਹਿਨਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਕਰਨ ਪਰ ਇਸ ਵਿਆਹ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ। ਅਜਿਹੇ ਵਿਚ ਪ੍ਰਸ਼ਾਸਨ ਨੇ ਲਾੜਾ ਅਤੇ ਲਾੜੀ ਦੋਹਾਂ ਪਰਿਵਾਰ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਠੋਕ ਦਿੱਤਾ। ਇਹ ਜਾਣਕਾਰੀ ਗੰਜਾਮ ਦੇ ਜ਼ਿਲਾ ਕੁਲੈਕਟਰ ਵਿਜੇ ਅੰਮ੍ਰਿਤ ਕੁਲੰਗ ਨੇ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਨਿਯਮਾਂ ਦਾ ਉਲੰਘਣ ਕਰਨ 'ਤੇ ਦੋਹਾਂ ਪਰਿਵਾਰਾਂ ਵਿਰੁੱਧ ਪੁਲਸ ਵਿਚ ਸ਼ਿਕਾਇਤ ਵੀ ਦਰਜ ਕੀਤੀ ਗਈ। ਉੱਥੇ ਹੀ ਖੇਤਰੀ ਟਰਾਂਸਪੋਰਟ ਅਧਿਕਾਰੀ ਨੇ ਉਸ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ 'ਚ ਬਰਾਤ ਨਿਕਲੀ ਸੀ। 

PunjabKesari

ਦੱਸ ਦੇਈਏ ਕਿ ਗੰਜਾਮ ਨੂੰ ਓਡੀਸ਼ਾ 'ਚ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਿਤ ਜ਼ਿਲਾ ਮੰਨਿਆ ਜਾਂਦਾ ਹੈ। ਇੱਥੇ ਐਤਵਾਰ ਨੂੰ 216 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇਸ ਇਕੱਲੇ ਜ਼ਿਲੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 2,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸੂਬੇ 'ਚ ਕੋਰੋਨਾ ਨਾਲ 34 ਲੋਕਾਂ ਦੀ ਮੌਤ ਹੋਈ ਹੈ, ਗੰਜਾਮ ਜ਼ਿਲੇ ਵਿਚ 20 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅਜਿਹੇ 'ਚ ਇਹ ਜ਼ਾਹਰ ਹੈ ਕਿ ਇੱਥੋਂ ਦੇ ਵਾਸੀਆਂ ਲਈ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਕਿੰਨਾ ਜ਼ਰੂਰੀ ਹੋ ਜਾਂਦਾ ਹੈ। ਜ਼ਿਲਾ ਕੁਲੈਕਟਰ ਨੇ ਕਿਹਾ ਕਿ ਆਪਣੀ ਖ਼ੁਸ਼ੀ ਲਈ ਦੂਜਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਨਾ ਪਾਓ। 

ਇਹ ਵੀ ਪੜ੍ਹੋ: ਭਾਰਤ 'ਚ ਨਹੀਂ ਰੁਕ ਰਿਹੈ 'ਕੋਰੋਨਾ', ਮਰੀਜ਼ਾਂ ਦਾ ਅੰਕੜਾ 7 ਲੱਖ ਤੋਂ ਪਾਰ


Tanu

Content Editor

Related News