ਵਿਆਹ ਸਮਾਰੋਹ ਦੌਰਾਨ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ

04/19/2019 4:09:45 PM

ਗੋਂਡਾ—ਖੇਤਰ ਦੇ ਇਕ ਪਿੰਡ 'ਚ ਮਾਸੀ ਦੇ ਵਿਆਹ 'ਚ ਸ਼ਾਮਲ ਹੋਣ ਪਹੁੰਚੀ ਚਾਰ ਸਾਲ ਦੀ ਬੱਚੀ ਨਾਲ ਕਿਸੇ ਨੇ ਬਲਾਤਕਾਰ ਕੀਤਾ। ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਦਰਵਾਜ਼ੇ ਕੋਲ ਟੋਏ 'ਚ ਛੱਡ ਕੇ ਭੱਜ ਗਿਆ। ਅਲੀਗੜ੍ਹ ਦੇ ਇਕ ਹਸਪਤਾਲ 'ਚ ਬੇਹੋਸ਼ੀ ਦੀ ਹਾਲਤ 'ਚ ਬੱਚੀ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ 'ਚ ਅਣਪਛਾਤੇ ਦੇ ਵਿਰੁੱਧ ਰਿਪੋਰਟ ਦਰਜ ਹੋਈ ਹੈ। 
ਬੁੱਧਵਾਰ ਨੂੰ ਇਸ ਬੱਚੀ ਦੀ ਮਾਸੀ ਦਾ ਵਿਆਹ ਸੀ। ਬਰਾਤ ਆਉਣ 'ਤੇ ਪਰਿਵਾਰ ਦੇ ਲੋਕ ਉਸ ਦੇ ਸੁਆਗਤ 'ਚ ਲੱਗ ਗਏ। ਇਸ ਦੌਰਾਨ ਇਹ ਬੱਚੀ ਲਾਪਤਾ ਹੋ ਗਈ। ਹਲਕੀ ਬਾਰਿਸ਼ ਹੋ ਰਹੀ ਸੀ ਤਾਂ ਪਰਿਵਾਰ ਨੇ ਸੋਚਿਆ ਕਿ ਉਹ ਇਧਰ-ਉਧਰ ਕਿਤੇ ਰਹਿ ਗਈ ਹੋਵੇਗੀ। ਇਸ 'ਤੇ ਉਸ ਦੀ ਤਲਾਸ਼ ਵੀ ਨਹੀਂ ਕੀਤੀ। ਬਲਾਤਕਾਰ ਤੋਂ ਬਾਅਦ ਦੋਸ਼ੀ ਉਸ ਨੂੰ ਦਰਵਾਜ਼ੇ ਦੇ ਕੋਲ ਬੇਹੋਸ਼ੀ ਹਾਲਤ 'ਚ ਟੋਏ 'ਚ ਪਾ ਗਿਆ। ਕੁਝ ਦੇਰ ਬਾਅਦ ਪਰਿਵਾਰ ਦੀ ਨਜ਼ਰ ਪਈ ਤਾਂ ਉਸ ਨੂੰ ਚੁੱਕ ਕੇ ਅੰਦਰ ਲੈ ਗਿਆ। ਸੋਚਿਆ ਕਿ ਭਿੱਜਣ ਕਾਰਨ ਉਹ ਸੋ ਗਈ ਹੋਵੇਗੀ। ਬੇਹੋਸ਼ੀ ਦੀ ਹਾਲਤ 'ਚ ਕੰਬ ਰਹੀ ਬੱਚੀ ਦੇ ਕੱਪੜੇ ਬਦਲੇ ਗਏ ਤਾਂ ਖੂਨ ਦੇਖ ਦੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬੱਚੀ ਦੇ ਪਿਤਾ ਵੀ ਸੂਚਨਾ ਮਿਲਣ 'ਤੇ ਪਿੰਡ ਪਹੁੰਚ ਗਏ। ਇਲਾਜ ਲਈ ਬੱਚੀ ਨੂੰ ਅਲੀਗੜ੍ਹ ਲਿਜਾਇਆ ਗਿਆ। ਨਿੱਜੀ ਹਸਪਤਾਲ ਨੇ ਪੁਲਸ ਕੇਸ ਦੱਸਦੇ ਹੋਏ ਇਲਾਜ ਤੋਂ ਮਨ੍ਹਾ ਕਰ ਦਿੱਤਾ। ਇਸ 'ਤੇ ਜ਼ਿਲਾ ਹਸਪਤਾਲ ਲਿਜਾਣ ਦੇ ਨਾਲ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੈਡੀਕਲ ਜਾਂਚ ਕਰਵਾਈ। ਬੱਚੀ ਦੇਰ ਰਾਤ ਤੱਕ ਬੇਹੋਸ਼ ਸੀ। 

Aarti dhillon

This news is Content Editor Aarti dhillon