ਵਿਆਹ ਦੇ ਚਾਰ ਦਿਨ ਬਾਅਦ ਹੀ ਗਹਿਣੇ-ਗੱਟੇ ਲੈ ਕੇ ਤਿੱਤਰ ਹੋਈ ਦੁਲਹਨ

12/14/2019 12:38:01 PM

ਬਦਾਊਂ— ਉੱਤਰ ਪ੍ਰਦੇਸ਼ ਦੇ ਬਦਾਊਂ ਦੇ ਦਾਤਾਗੰਜ ਕੋਤਵਾਲੀ ਖੇਤਰ 'ਚ ਇਕ ਲਾੜੀ ਨੇ ਸਹੁਰੇ ਪਰਿਵਾਰ ਵਾਲਿਆਂ ਨੂੰ ਵਿਆਹ ਦੇ ਚਾਰ ਦਿਨ ਬਾਅਦ ਹੀ ਖਾਣੇ 'ਚ ਨਸ਼ੀਲਾ ਪਦਾਰਥ ਖੁਆਇਆ ਅਤੇ ਘਰ 'ਚ ਰੱਖੀ ਨਕਦੀ-ਗਹਿਣੇ ਲੁੱਟ ਕੇ ਫਰਾਰ ਹੋ ਗਈ। ਮਾਮਲਾ ਦਾਤਾਗੰਜ ਕੋਤਵਾਲੀ ਦੇ ਮੁਹੱਲਾ ਛੋਟਾਪਰਾ ਦਾ ਹੈ। ਚਾਰ ਦਿਨ ਪਹਿਲਾਂ 9 ਦਸੰਬਰ ਨੂੰ ਰਾਮਲੜੈਤੇ ਦੇ ਬੇਟੇ ਪ੍ਰਵੀਨ ਦਾ ਵਿਆਹ ਟਿੰਕੂ ਨਾਂ ਦੇ ਵਿਅਕਤੀ ਨੇ ਆਜਮਗੜ੍ਹ ਦੀ ਇਕ ਔਰਤ ਨਾਲ ਕਰਵਾਇਆ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਲਾੜੀ ਨੇ ਘਰ ਪੂੜੀ ਕਚੌੜੀ ਅਤੇ ਸਬਜ਼ੀ ਬਣਾਈ ਸੀ।

ਉਸੇ 'ਚ ਉਸ ਨੇ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ। ਜਿਸ ਨੂੰ ਖਾਣ ਤੋਂ ਬਾਅਦ ਘਰ ਦੇ ਸਾਰੇ ਮੈਂਬਰ ਬੇਹੋਸ਼ ਹੋ ਗਏ। ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ ਲਾੜੀ ਗਹਿਣੇ ਅਤੇ ਨਕਦੀ ਲੈ ਕੇ ਘਰੋਂ ਫਰਾਰ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ 'ਚ ਉਨ੍ਹਾਂ ਦੇ 4 ਲੱਖ ਰੁਪਏ ਖਰਚ ਹੋਏ ਸਨ। ਸਵੇਰੇ ਜਦੋਂ ਪਰਿਵਾਰ ਵਾਲਿਆਂ ਦੀ ਬੇਹੋਸ਼ੀ ਟੁੱਟੀ ਤਾਂ ਪਰਿਵਾਰ 'ਚ ਹੜਕੰਪ ਮਚ ਗਿਆ। ਪੁਲਸ ਸੁਪਰਡੈਂਟ ਜਿਤੇਂਦਰ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

DIsha

This news is Content Editor DIsha