2 ਦਿਨ ਬਾਅਦ ਸੀ ਵਿਆਹ, ਮੰਗੇਤਰ ਦੇ ਮੈਸੇਜ਼ ਨੂੰ ਪੜ੍ਹ ਕੇ ਡਾਕਟਰ ਨੇ ਮੌਤ ਨੂੰ ਲਗਾਇਆ ਗਲੇ

09/19/2017 2:56:51 PM

ਇੰਦੌਰ— ਰਿਸ਼ਤੇ ਦੇ ਬਾਅਦ ਵਿਆਹ ਦੀਆਂ ਤਿਆਰੀਆਂ 'ਚ ਜੁੱਟੇ ਡਾਕਟਰ ਨੂੰ ਉਸ ਦੀ ਮੰਗੇਤਰ ਨੇ ਅਜਿਹਾ ਵਟਸਐਪ ਮੈਸੇਜ਼ ਕੀਤਾ ਕਿ ਉਸ ਦੀਆਂ ਖੁਸ਼ੀਆਂ ਦੁੱਖ 'ਚ ਬਦਲ ਗਈਆਂ। ਮੰਗੇਤਰ ਦੀ ਬੇਵਫਾਈ ਤੋਂ ਦੁੱਖੀ ਡਾਕਟਰ ਨੇ ਜ਼ਹਿਰ ਖਾ ਕੇ ਮੌਤ ਨੂੰ ਗਲੇ ਲਗਾ ਲਿਆ। 6 ਮਹੀਨੇ ਤੱਕ ਚਲੀ ਜਾਂਚ ਦੇ ਬਾਅਦ ਪੁਲਸ ਨੇ ਮੰਗੇਤਰ ਨੂੰ ਆਤਮ-ਹੱਤਿਆ ਲਈ ਉਕਸਾਉਣ ਦਾ ਦੋਸ਼ੀ ਪਾਉਂਦੇ ਹੋਏ ਕੇਸ ਦਰਜ ਕਰ ਲਿਆ ਹੈ।


ਡਾਕਟਰ ਕ੍ਰਿਸ਼ਨਕਾਂਤ ਸ਼ਰਮਾ ਵਾਸੀ ਸੁਦਾਮਾ ਨਗਰ ਨੇ 18 ਮਾਰਚ ਨੂੰ ਜ਼ਹਿਰ ਖਾ ਲਿਆ ਸੀ। ਇਲਾਜ ਦੌਰਾਨ 20 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ। ਉਹ ਇਕ ਨਿੱਜੀ ਹਸਪਤਾਲ 'ਚ ਡਾਕਟਰ ਸੀ ਜਦਕਿ ਉਸ ਦੇ ਪਿਤਾ ਦਾ ਖੁਦ ਦਾ ਕਲੀਨਿਕ ਸੀ। ਕੁਝ ਹੀ ਦਿਨਾਂ ਬਾਅਦ ਹਿਤੇਸ਼ ਦਾ ਵਿਆਹ ਹੋਣ ਵਾਲਾ ਸੀ। ਉਸ ਦਾ ਰਿਸ਼ਤਾ ਭੋਪਾਲ ਦੀ ਰਹਿਣ ਵਾਲੀ ਪੁਰਾਣੀ ਦੋਸਤ ਜੂਹੀ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨ ਪਹਿਲੇ ਜੂਹੀ ਨੇ ਹਿਤੇਸ਼ ਨੂੰ ਇਕ ਵਟਸਐਪ ਕੀਤਾ, ਜਿਸ 'ਚ ਉਸ ਨੇ ਇਕ ਹੋਰ ਲੜਕੇ ਨਾਲ ਪਿਆਰ ਦੀ ਗੱਲ ਲਿਖੀ ਸੀ। ਉਸ ਨੇ ਉਸ ਦੇ ਨਾਲ ਵਿਆਹ ਦੀ ਫੋਟੋ ਵੀ ਪੋਸਟ ਕੀਤੀ ਸੀ। ਵਟਸਐਪ ਮੈਸੇਜ਼ ਪੜ੍ਹਨ ਦੇ ਬਾਅਦ ਤਨਾਅ 'ਚ ਆ ਕੇ ਹਿਤੇਸ਼ ਨੇ ਇਕ ਸੁਨਸਾਨ ਮਕਾਨ 'ਚ ਜ਼ਹਿਰ ਖਾ ਲਿਆ ਸੀ। ਤਬੀਅਤ ਵਿਗੜਨ 'ਤੇ ਉਸ ਨੇ ਆਪਣੇ ਇਕ ਡਾਕਟਰਦੋਸਤ ਨੂੰ ਫੋਨ ਕਰਕੇ ਜ਼ਹਿਰ ਖਾਣ ਦੀ ਗੱਲ ਕੀਤੀ ਸੀ। ਪੁਲਸ ਨੇ ਹਿਤੇਸ਼ ਦਾ ਮੋਬਾਇਲ ਬਰਾਮਦ ਕਰਕੇ ਜਾਂਚ ਕੀਤੀ ਸੀ। 6 ਮਹੀਨੇ ਤੱਕ ਚਲੀ ਜਾਂਚ ਦੇ ਬਾਅਦ ਵਟਸਐਮ ਮੈਸੇਜ਼ ਦੇ ਆਧਾਰ 'ਤੇ ਪੁਲਸ ਨੇ 17 ਸਿਤੰਬਰ ਨੂੰ ਹਿਤੇਸ਼ ਦੀ ਮੌਤ ਦਾ ਦੋਸ਼ ਮੰਨੇਦ ਹੋਏ ਜੂਹੀ ਖਿਲਾਫ ਕੇਸ ਦਰਜ ਕਰ ਲਿਆ ਹੈ।