26 ਨਵੰਬਰ ਤੋਂ 25 ਦਸੰਬਰ ਤਕ ਕਦੇ ਵੀ ਕਰੋ ਇਹ ਕੰਮ, ਹੋਵੋਗੇ ਮਾਲੋ-ਮਾਲ

11/26/2015 3:51:10 PM


ਹਿੰਦੂ ਪਚਾਂਗ ਮੁਤਾਬਕ ਯਾਨੀ ਕਿ 26 ਨਵੰਬਰ, ਵੀਰਵਾਰ ਤੋਂ ਸੱਸਿਆ, ਅਗਹਨ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਮਹੀਨੇ ਦਾ ਸਮਾਪਨ 25 ਦਸੰਬਰ, ਸ਼ੁਕਰਵਾਰ ਨੂੰ ਹੋਵੇਗਾ। ਪੁਰਾਣਾਂ ਮੁਤਾਬਕ ਇਸ ਮਹੀਨੇ ਨੂੰ ਭਗਵਾਨ ਸ਼੍ਰੀਕ੍ਰਿਸ਼ਨ ਦਾ ਰੂਪ ਮੰਨਿਆ ਗਿਆ ਹੈ। 
ਇਸ ਮਹੀਨੇ ਦੌਰਾਨ ਜੇਕਰ ਕੋਈ ਸ਼ਰਧਾਲੂ ਤਾਰਿਆਂ ਦੀ ਛਾਵੇਂ ਉੱਠ ਕੇ ਘੱਟ ਤੋਂ ਘੱਟ ਤਿੰਨ ਦਿਨ ਤਕ ਕਿਸੇ ਸ਼ੁੱਧ ਧਾਰਮਿਕ ਨਦੀ ਵਿਚ ਇਸ਼ਨਾਲ ਕਰੇ ਤਾਂ ਉਸ ਨੂੰ ਅਪਾਰ ਸੁੱਖ-ਸੰਪਤੀ ਪ੍ਰਾਪਤ ਹੁੰਦੀ ਹੈ। ਔਰਤਾਂ ਇਸ ਤਰ੍ਹਾਂ ਵਿਧੀ ਮੁਤਾਬਕ ਇਸ਼ਨਾਨ ਕਰਨਗੀਆਂ ਤਾਂ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੋਵੇਗੀ।
ਇਸ਼ਨਾਨ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ-
-ਇਸ਼ਨਾਨ ਕਰਦੇ ਸਮੇਂ ਓਮ ਨਮੋ ਨਾਰਾਇਣਯ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
-ਇਸ਼ਨਾਨ ਕਰਨ ਤੋਂ ਬਾਅਦ ਸਾਫ ਕੱਪੜੇ ਪਹਿਨ ਕੇ ਆਪਣੇ ਪ੍ਰਭੂ ਦਾ ਧਿਆਨ ਕਰੋ।
-ਗਾਇਤਰੀ ਮੰਤਰ ਦਾ ਜਾਪ ਕਰੋ।
ਇਸ ਮਹੀਨੇ ''ਚ ਭਗਵਾਨ ਗਣੇਸ਼ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਇਸ ਲਈ ਗਣੇਸ਼ ਪੁਰਾਣ, ਗਣੇਸ਼ ਚਾਲੀਸਾ, ਗਣੇਸ਼ ਸਤੂਤੀ, ਗਣੇਸ਼ ਜੀ ਦੀ ਆਰਤੀ ਆਦਿ ਦਾ ਪਾਠ ਕਰੋ।

Tanu

This news is News Editor Tanu