ਕੋਰੋਨਾ ਦੌਰਾਨ ਤਿਹਾੜ ਜੇਲ੍ਹ ਤੋਂ ਪਰੋਲ ''ਤੇ ਛੱਡੇ ਗਏ ਕਈ ਕੈਦੀ ਵਾਪਸ ਨਹੀਂ ਪਰਤੇ

04/15/2021 3:06:08 AM

ਨਵੀਂ ਦਿੱਲੀ - ਕੋਵਿਡ ਦੌਰਾਨ ਜੇਲ੍ਹ ਤੋਂ ਪਰੋਲ 'ਤੇ ਛੱਡੇ ਗਏ ਕੈਦੀਆਂ ਵਿੱਚ ਕਈ ਕੈਦੀ ਵਾਪਸ ਨਹੀਂ ਪਰਤੇ ਹਨ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਜਾਣਕਾਰੀ ਸਬੰਧਿਤ ਪੁਲਸ ਸਟੇਸ਼ਨ ਨੂੰ ਦੇ ਦਿੱਤੀ ਹੈ। ਇਨ੍ਹਾਂ ਵਿਚੋਂ ਕਈ ਤਾਂ ਵਿਚਾਰ ਅਧੀਨ ਕੈਦੀ ਹਨ ਜਦੋਂ ਕਿ ਕੁੱਝ ਦੋਸ਼ੀ ਕਰਾਰ ਕੈਦੀ ਵੀ ਹਨ।

ਇਹ ਵੀ ਪੜ੍ਹੋ- ਫੌਜੀਆਂ 'ਤੇ ਵੀ ਮੰਡਰਾ ਰਿਹਾ ਕੋਰੋਨਾ ਦਾ ਖ਼ਤਰਾ, ਸਾਹਮਣੇ ਆਏ 577 ਨਵੇਂ ਮਾਮਲੇ

ਤਿਹਾੜ ਜੇਲ੍ਹ ਤੋਂ ਮਿਲੇ ਅੰਕੜਿਆਂ ਮੁਤਾਬਕ ਕੋਵਿਡ ਦੌਰਾਨ ਐਮਰਜੈਂਸੀ ਪਰੋਲ 'ਤੇ ਕੁਲ 1184 ਦੋਸ਼ੀ ਕਰਾਰ ਕੈਦੀਆਂ ਨੂੰ ਛੱਡਿਆ ਗਿਆ ਸੀ, ਇਨ੍ਹਾਂ  ਵਿਚੋਂ 1072 ਨੇ ਜਾਂ ਤਾਂ ਆਪਣੀ ਸਜ਼ਾ ਪੂਰੀ ਕਰ ਲਈ ਜਾਂ ਫਿਰ ਉਹ ਵਾਪਸ ਸਰੈਂਡਰ ਕਰ ਦਿੱਤੇ, ਜਦੋਂ ਕਿ 112 ਕੈਦੀਆਂ ਨੇ ਤੈਅ ਸਮੇਂ ਵਿੱਚ ਨਾ ਤਾਂ ਸਰੈਂਡਰ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਕੋਈ ਜਾਣਕਾਰੀ ਮਿਲ ਪਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਕੈਦੀਆਂ ਦੀ ਜਾਣਕਾਰੀ ਦਿੱਲੀ ਪੁਲਸ ਨੂੰ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਨੂੰ ਫੜ੍ਹਿਆ ਜਾ ਸਕੇ।

ਇਹ ਵੀ ਪੜ੍ਹੋ- ਇਸ ਸੂਬੇ 'ਚ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ

ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਕੁੱਝ ਵਿਚਾਰ ਅਧੀਨ ਕੈਦੀ ਅਜੇ ਵੀ ਸਰੈਂਡਰ ਕਰ ਰਹੇ ਹਨ ਜਦੋਂ ਕਿ ਕੁੱਝ ਨੂੰ ਇਸ ਦੌਰਾਨ ਕੋਰਟ ਤੋਂ ਰੈਗੁਲਰ ਜ਼ਮਾਨਤ ਵੀ ਮਿਲ ਗਈ ਹੈ। ਫਿਲਹਾਲ ਅੰਕੜਿਆਂ ਮੁਤਾਬਕ ਕੋਵਿਡ ਦੌਰਾਨ ਜੇਲ੍ਹ ਤੋਂ ਕਰੀਬ ਸਾਢੇ 6 ਹਜ਼ਾਰ ਕੈਦੀਆਂ ਨੂੰ ਛੱਡਿਆ ਗਿਆ ਸੀ ਜਿਨ੍ਹਾਂ ਵਿਚੋਂ ਸਿਰਫ਼ ਸਾਢੇ ਤਿੰਨ ਹਜ਼ਾਰ ਹੀ ਵਾਪਸ ਪਰਤੇ ਹਨ। ਹੁਣ ਪੁਲਸ ਬਾਕੀ ਕੈਦੀਆਂ ਦੀ ਤਲਾਸ਼ ਵਿੱਚ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati