ਟਾਉਤੇ ਤੂਫ਼ਾਨ ਕਾਰਨ ਕੇਰਲ 'ਚ ਰੈੱਡ ਅਲਰਟ, ਕਈ ਘਰੇਲੂ ਉਡਾਣਾਂ ਪ੍ਰਭਾਵਿਤ

05/15/2021 7:36:52 PM

ਨਵੀਂ ਦਿੱਲੀ - ਚੱਕਰਵਾਤ ਟਾਉਤੇ ਕਾਰਨ ਬਹੁਤ ਸਾਰੀਆਂ ਘਰੇਲੂ ਉਡਾਣਾਂ ਨੂੰ ਪ੍ਰਭਾਵਤ ਹੋ ਰਹੀਆਂ ਹਨ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ 'ਟਾਉਤੇ' ਚੱਕਰਵਾਤੀ ਤੂਫਾਨ ਕਾਰਨ ਹਾਈ ਅਲਰਟ ਜਾਰੀ ਕੀਤਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਰਬ ਸਾਗਰ ਵਿਚ ਬਣਾਇਆ ਘੱਟ ਦਬਾਅ ਵਾਲਾ ਖੇਤਰ 17 ਮਈ ਨੂੰ ‘ਬਹੁਤ ਗੰਭੀਰ ਚੱਕਰਵਾਤੀ ਤੂਫਾਨ’ ਲਿਆ ਸਕਦਾ ਹੈ। ਇਸ ਦੌਰਾਨ ਏਅਰਲਾਈਨ ਸੇਵਾ ਪ੍ਰਭਾਵਤ ਹੋ ਸਕਦੀਆਂ ਹਨ। ਇੰਡੀਗੋ ਅਤੇ ਵਿਸਤਾਰਾ ਏਅਰਲਾਈਨਾਂ ਦੀਆਂ ਉਡਾਣਾਂ ਕਈ ਸੂਬਿਆਂ ਦੇ ਯਾਤਰੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਇਨ੍ਹਾਂ ਸੂਬਿਆਂ ਵਿਚ ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ 

ਵਿਸਤਾਰਾ ਏਅਰਲਾਇੰਸ ਅਨੁਸਾਰ ਅਰਬ ਸਾਗਰ ਵਿਚ ਖਰਾਬ ਮੌਸਮ ਦੇ ਕਾਰਨ ਚੇਨਈ, ਤਿਰੂਵਨੰਤਪੁਰਮ, ਕੋਚੀ, ਬੰਗਲੌਰ, ਮੁੰਬਈ, ਪੁਣੇ, ਗੋਆ ਅਤੇ ਅਹਿਮਦਾਬਾਦ ਲਈ 17 ਮਈ ਤੱਕ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : LIC ਦੀ ਇਸ ਪਾਲਸੀ 'ਚ ਲਗਾਓ ਪੈਸਾ, ਤੁਹਾਨੂੰ ਹਰ ਮਹੀਨੇ ਮਿਲਣਗੇ 9 ਹਜ਼ਾਰ ਰੁਪਏ

ਕੰਨੂਰ ਲਈ ਅਤੇ ਆਉਣ ਵਾਲੀਆਂ ਉਡਾਣਾਂ ਹੋਈਆਂ ਪ੍ਰਭਾਵਿਤ 

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਕਿਹਾ ਹੈ ਕਿ ਚੱਕਰਵਾਤ ਕਾਰਨ ਕੰਨੂਰ ਜਾਣ ਵਾਲੀਆਂ ਉਡਾਣਾਂ  ਪ੍ਰਭਾਵਿਤ ਹੋਈਆਂ ਹਨ। ਦੱਸ ਦੇਈਏ ਕਿ ਕੇਰਲਾ ਦੇ ਪੰਜ ਜ਼ਿਲ੍ਹਿਆਂ, ਮੱਲਾਪੁਰਮ, ਕੋਜ਼ੀਕੋਡ, ਵਯਨਾਡ, ਕੰਨੂਰ ਅਤੇ ਕਸਾਰਾਗੋਡ ਵਿਚ ਰੈੱਡ ਅਲਰਟ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ : ਇਟਲੀ ਨੇ ਗੂਗਲ 'ਤੇ ਠੋਕਿਆ 904 ਕਰੋੜ ਰੁਪਏ ਦਾ ਜੁਰਮਾਨਾ, ਕਿਹਾ- ਨਹੀਂ ਚੱਲੇਗੀ ਮਨਮਾਨੀ

ਜਾਣੋ ਰਿਫੰਡ ਬਾਰੇ

ਇੰਡੀਗੋ ਨੇ ਟਵੀਟ ਕੀਤਾ ਕਿ ਚੱਕਰਵਾਤੀ ਤੂਫ਼ਾਨ ਕਾਰਨ ਕੰਨੂਰ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਏਅਰਲਾਈਨ ਪ੍ਰਭਾਵਿਤ ਯਾਤਰੀ ਲਈ 'ਯੋਜਨਾ ਬੀ ' ਲੈ ਕੇ ਆਈ ਹੈ। ਯੋਜਨਾ ਬੀ ਦੇ ਤਹਿਤ ਪ੍ਰਭਾਵਿਤ ਯਾਤਰੀ ਜਾਂ ਤਾਂ ਰਿਫੰਡ ਲੈ ਸਕਦੇ ਹਨ ਜਾਂ ਨਵੀਂ ਤਾਰੀਖ਼ 'ਤੇ ਯਾਤਰਾ ਕਰ ਸਕਦੇ ਹਨ। ਇਸੇ ਤਰ੍ਹਾਂ ਵਿਸਤਾਰਾ ਏਅਰ ਲਾਈਨ ਨੇ ਵੀ ਯਾਤਰਾ ਐਡਵਾਇਜ਼ਰੀ ਜਾਰੀ ਕੀਤੀ ਹੈ।

 

ਇਹ ਵੀ ਪੜ੍ਹੋ : GoAir ਬਦਲ ਕੇ ਹੋਈ Go First, ਜਾਣੋ ਕੰਪਨੀ ਨੂੰ ਕਿਉਂ ਲੈਣਾ ਪਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


                              

Harinder Kaur

This news is Content Editor Harinder Kaur