ਅੱਜ ਦੇ ਦਿਨ ਹਰਿਆਣਾ ਦੀ 'ਲਾਡੋ' ਨੇ ਜਿੱਤਿਆ ਮਿਸ ਵਰਲਡ ਦਾ ਖਿਤਾਬ

11/18/2019 12:50:00 PM

ਨਵੀਂ ਦਿੱਲੀ/ਹਰਿਆਣਾ (ਭਾਸ਼ਾ)— ਸਾਲ ਦੇ 11ਵੇਂ ਮਹੀਨੇ ਦੇ 18ਵੇਂ ਦਿਨ ਦੀ ਗੱਲ ਕਰੀਏ ਤਾਂ ਦੋ ਸਾਲ ਪਹਿਲਾਂ ਦੀ ਇਕ ਖੂਬਸੂਰਤ ਘਟਨਾ ਦੇ ਕਾਰਨ ਇਸ ਦਿਨ ਨੇ ਇਤਿਹਾਸ 'ਚ ਆਪਣੀ ਖਾਸ ਥਾਂ ਬਣਾਈ ਹੈ। ਦਰਅਸਲ 18 ਨਵੰਬਰ 2017 ਨੂੰ ਭਾਰਤ ਦੀ ਮਾਨੁਸ਼ੀ ਛਿੱਲਰ ਨੇ 'ਮਿਸ ਵਰਲਡ' ਦਾ ਖਿਤਾਬ ਜਿੱਤ ਕੇ ਐਸ਼ਵਰਿਆ ਰਾਏ ਅਤੇ ਪ੍ਰਿਅੰਕਾ ਚੋਪੜਾ ਦੀ ਪਰੰਪਰਾ ਨੂੰ ਅੱਗੇ ਵਧਾਇਆ। ਹਰਿਆਣਾ ਦੇ ਸੋਨੀਪਤ 'ਚ ਜਨਮੀ ਮਾਨੁਸ਼ੀ ਛਿੱਲਰ ਨੇ 17 ਸਾਲ ਬਾਅਦ ਇਹ ਖਿਤਾਬ ਦੇਸ਼ ਦੇ ਨਾਮ ਕੀਤਾ। ਇਸ ਤੋਂ ਪਹਿਲਾਂ ਸਾਲ 2000 'ਚ ਪ੍ਰਿਅੰਕਾ ਚੋਪੜਾ ਨੇ ਇਸ ਖਿਤਾਬ ਨੂੰ ਜਿੱਤ ਕੇ ਉਨ੍ਹਾਂ ਇਤਿਹਾਸਕ ਪਲਾਂ 'ਤੇ ਭਾਰਤ ਦਾ ਨਾਮ ਲਿਖ ਦਿੱਤਾ ਸੀ। 

ਦੇਸ਼-ਦੁਨੀਆ ਦੇ ਇਤਿਹਾਸ 'ਚ 18 ਨਵੰਬਰ ਦੀ ਤਰੀਕ 'ਤੇ ਦਰਜ ਹੋਰ ਪ੍ਰਮੁੱਖ ਘਟਨਾਵਾਂ ਦਾ ਲੜੀਵਾਰ ਬਿਓਰਾ ਇਸ ਤਰ੍ਹਾਂ ਹੈ-
1727— ਮਹਾਰਾਜਾ ਜਯ ਸਿੰਘ ਦੂਜੇ ਨੇ ਜੈਪੁਰ ਸ਼ਹਿਰ ਦੀ ਸਥਾਪਨਾ ਕੀਤੀ। 
1772— ਪੇਸ਼ਵਾ ਮਾਧਵ ਰਾਵ ਪਹਿਲੇ ਦਾ ਦਿਹਾਂਤ ਅਤੇ ਉਨ੍ਹਾਂ ਦੀ ਥਾਂ 'ਤੇ ਉਨ੍ਹਾਂ ਦੇ ਛੋਟੇ ਭਰਾ ਨਾਰਾਇਣ ਰਾਵ ਨੇ ਗੱਦੀ ਸੰਭਾਲੀ।
1918— ਉੱਤਰੀ-ਪੂਰਬੀ ਯੂਰਪੀ ਦੇਸ਼ ਲਾਤਵੀਆ ਨੇ ਰੂਸ ਤੋਂ ਆਜ਼ਾਦੀ ਦਾ ਐਲਾਨ ਕੀਤਾ।
1948— ਬਿਹਾਰ ਦੀ ਰਾਜਧਾਨੀ ਪਟਨਾ ਦੇ ਨੇੜੇ ਸਟੀਮਰ 'ਨਾਰਾਇਣੀ' ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ 500 ਲੋਕ ਡੁੱਬੇ।
1987— ਆਈ. ਐੱਨ. ਐੱਸ. ਵਿਰਾਟ ਦੇ ਰੂਪ ਵਿਚ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ, ਜਿੱਥੇ ਇਸ ਨੇ 30 ਸਾਲ ਤਕ ਆਪਣੀਆਂ ਸੇਵਾਵਾਂ ਦਿੱਤੀਆਂ। 
1976— ਸਪੇਨ ਦੀ ਸੰਸਦ ਨੇ 37 ਵਰ੍ਹੇ ਦੀ ਤਾਨਾਸ਼ਾਹੀ ਤੋਂ ਬਾਅਦ ਦੇਸ਼ 'ਚ ਲੋਕਤੰਤਰ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। 
1978— ਦੱਖਣੀ ਅਫਰੀਕਾ ਦੇ ਗੁਯਾਨਾ 'ਚ ਇਕ ਧਾਰਮਿਕ ਭਾਈਚਾਰੇ ਪੀਪਲਜ਼ ਟੈਂਪਲ ਕ੍ਰਿਸ਼ੀਅਨ ਚਰਚ ਦੇ ਮੈਂਬਰਾਂ ਨੇ ਸਮੂਹਕ ਰੂਪ ਨਾਲ ਖੁਦਕੁਸ਼ੀ ਕਰ ਲਈ।
1994— ਫਲਸਤੀਨੀਆਂ ਦੇ ਆਤਮ ਨਿਰਭਰ ਦੇ ਅਧਿਕਾਰ ਨੂੰ ਸੰਯੁਕਤ ਰਾਸ਼ਟਰ ਨੇ ਮਾਨਤਾ ਪ੍ਰਦਾਨ ਕੀਤੀ।
2008— ਕੇਂਦਰ ਸਰਕਾਰ ਨੇ ਗਲੋਬਲ ਆਰਥਿਕ ਮੰਦੀ ਤੋਂ ਦੇਸ਼ ਦੀ ਅਰਥ ਵਿਵਸਥਾ ਨੂੰ ਬਚਾਉਣ ਲਈ ਆਧਾਰਭੂਤ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ 'ਚ 50,000 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ।
2013— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ 'ਤੇ ਪੁਲਾੜ ਯਾਨ ਭੇਜਿਆ।

Tanu

This news is Content Editor Tanu