ਮਨੋਜ ਮੁਕੁੰਦ ਹੋਣਗੇ ਨਵੇਂ ਫੌਜ ਮੁਖੀ, ਬਿਪਿਨ ਰਾਵਤ ਦੀ ਲੈਣਗੇ ਥਾਂ

12/16/2019 9:54:55 PM

ਨਵੀਂ ਦਿੱਲੀ (ਏਜੰਸੀ)- ਭਾਰਤ ਸਰਕਾਰ ਨੇ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਨੇ ਨੂੰ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ। ਉਹ ਬਿਪਿਨ ਰਾਵਤ ਦੀ ਥਾਂ ਲੈਣਗੇ। ਦੱਸ ਦਈਏ ਕਿ ਆਰਮੀ ਚੀਫ ਬਿਪਿਨ ਰਾਵਤ ਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਰਿਹਾ ਹੈ। ਨਰਵਾਨੇ ਨੇ 1 ਸਤੰਬਰ ਨੂੰ ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਦੀ ਥਾਂ ਉਪਸੇਨਾ ਮੁਖੀ ਦਾ ਅਹੁਦਾ ਸੰਭਾਲਿਆ ਸੀ।

Sunny Mehra

This news is Content Editor Sunny Mehra