ਕਿਸਾਨਾਂ ਦੀ ਸਮੱਸਿਆ ਹੋਵੇਗੀ ਦੂਰ, ਖੇਤਾਂ ਤਕ ਬਣਨਗੇ ਪੱਕੇ ਰਸਤੇ : ਖੱਟੜ

12/09/2018 10:57:08 AM

ਚੰਡੀਗੜ੍ਹ/ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਅਗਲੇ 5 ਸਾਲਾਂ ਵਿਚ ਪ੍ਰਦੇਸ਼ ਦੇ ਹਰ ਖੇਤ ਤਕ ਪੱਕੇ ਰਸਤੇ ਬਣਾਏ ਜਾਣਗੇ, ਤਾਂ ਕਿ ਕਿਸਾਨਾਂ ਨੂੰ ਫਸਲ ਦੀ ਪੈਦਾਵਾਰ ਢੋਣ ਅਤੇ ਹੋਰ ਖੇਤੀ ਕੰਮਾਂ ਲਈ ਆਵਾਜਾਈ 'ਚ ਆਸਾਨੀ ਹੋਵੇ। ਮੁੱਖ ਮੰਤਰੀ ਨੇ ਇੱਥੇ ਸੀ. ਐੱਮ. ਹਾਊਸ 'ਚ ਪ੍ਰਦੇਸ਼ ਭਰ ਤੋਂ ਆਏ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਾਲ ਸਿੱਧੀ ਗੱਲਬਾਤ ਕਰ ਰਹੇ ਸਨ। ਇਸ ਮੌਕੇ 'ਤੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ, ਖਾਦ ਅਤੇ ਸਪਲਾਈ ਮੰਤਰੀ ਕਰਨ ਦੇਵ ਕੰਬੋਜ, ਹਰਿਆਣਾ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਦੀ ਚੇਅਰਪਰਸਨ ਕ੍ਰਿਸ਼ਨਾ ਗਹਲਾਵਤ, ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੀ ਐਡੀਸ਼ਨਲ ਮੁੱਖ ਸਕੱਤਰ ਨਵਰਾਜ ਸੰਧੂ ਆਦਿ ਹਾਜ਼ਰ ਸਨ।

ਮੁੰਖ ਮੰਤਰੀ ਖੱਟੜ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਹਰਿਆਣਾ 'ਚ ਮੰਡੀ ਸਿਸਟਮ ਪੂਰੇ ਦੇਸ਼ ਵਿਚ ਬਿਹਤਰ ਹੈ। ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਿਚ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਮਧੂਮੱਖੀ ਪਾਲਣ, ਮੱਛੀ ਪਾਲਣ ਵਰਗੇ ਕਾਰੋਬਾਰ ਕਰਨੇ ਚਾਹੀਦੇ ਹਨ, ਤਾਂ ਕਿ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਓਧਰ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੇ ਪਛਾਣ ਪੱਤਰ ਬਣਾਏ ਜਾਣਗੇ।  

Tanu

This news is Content Editor Tanu