ਅੰਮ੍ਰਿਤਸਰ ਟਰੇਨ ਹਾਦਸਾ: ਸੀ. ਐੱਮ. ਖੱਟੜ ਨੇ ਜਤਾਇਆ ਦੁੱਖ, ਆਖੀ ਇਹ ਗੱਲ

Saturday, Oct 20, 2018 - 01:07 PM (IST)

ਚੰਡੀਗੜ੍ਹ (ਏਜੰਸੀ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੰਮ੍ਰਿਤਸਰ ਵਿਚ ਦੁਸਹਿਰੇ ਵਾਲੇ ਦਿਨ ਵਾਪਰੇ ਟਰੇਨ ਹਾਦਸੇ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਸੋਗ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ 'ਚ ਵਾਪਰੇ ਟਰੇਨ ਹਾਦਸੇ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਮੈਂ ਪਰਮਾਤਮਾ ਤੋਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਰਥਨਾ ਕਰਦਾ ਹਾਂ। ਮੁੱਖ ਮੰਤਰੀ ਖੱਟੜ ਨੇ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। 

 

PunjabKesari

 

ਜ਼ਿਕਰਯੋਗ ਹੈ ਕਿ ਦੁਸਹਿਰੇ ਦੇ ਮੌਕੇ ਪੰਜਾਬ ਦੇ ਅੰਮ੍ਰਿਤਸਰ 'ਚ ਵੱਡਾ ਟਰੇਨ ਹਾਦਸਾ ਵਾਪਰਿਆ, ਜਿਸ 'ਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਅੰਮ੍ਰਿਤਸਰ ਵਿਚ ਜੌੜਾ ਫਾਟਕ ਦੇ ਨੇੜੇ ਵਾਪਰਿਆ, ਜਿੱਥੇ ਰੇਲਵੇ ਟਰੈੱਕ ਦੇ ਨੇੜੇ ਲੋਕ ਰਾਵਣ ਨੂੰ ਸੜਦਾ ਦੇਖ ਰਹੇ ਸਨ। ਪਟਾਕਿਆਂ ਦੀ ਆਵਾਜ਼ 'ਚ ਲੋਕਾਂ ਨੂੰ ਟਰੇਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਦੌਰਾਨ ਟਰੇਨ ਦੀ ਲਪੇਟ ਵਿਚ ਸੈਂਕੜੇ ਲੋਕ ਆ ਗਏ। ਮਰਨ ਵਾਲਿਆਂ 'ਚ ਬੱਚੇ ਵੀ ਸ਼ਾਮਲ ਹਨ। ਇਹ ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਆ ਰਹੀ ਸੀ। ਓਧਰ ਅੰਮ੍ਰਿਤਸਰ ਸਿਟੀ ਪੁਲਸ ਕਮਿਸ਼ਨਰ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੁਸਹਿਰਾ ਪ੍ਰੋਗਰਾਮ ਦੌਰਾਨ ਟਰੇਨ ਦੀ ਲਪੇਟ ਵਿਚ ਆਉਣ ਨਾਲ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਿੰਨੇ ਲੋਕ ਹਾਦਸੇ ਵਿਚ ਜ਼ਖਮੀ ਹੋਏ ਹਨ, ਇਸ ਸਬੰਧੀ ਸਪੱਸ਼ਟ ਜਾਣਕਾਰੀ ਨਹੀਂ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।


Related News