PM ਮੋਦੀ 30 ਅਗਸਤ ਨੂੰ ਕਰਨਗੇ ‘ਮਨ ਕੀ ਬਾਤ’, ਦੇਸ਼ ਵਾਸੀਆਂ ਤੋਂ ਮੰਗੇ ਸੁਝਾਅ

08/18/2020 10:30:38 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੋਂ ਹਰ ਮਹੀਨੇ ਪ੍ਰਸਾਰਿਤ ਕੀਤੇ ਜਾਣ ਵਾਲੇ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ’ਚ ਸ਼ਾਮਲ ਕਰਨ ਲਈ ਮੰਗਲਵਾਰ ਯਾਨੀ ਕਿ ਅੱਜ ਦੇਸ਼ ਵਾਸੀਆਂ ਤੋਂ ਸੁਝਾਅ ਮੰਗੇ ਹਨ। ਅਗਸਤ ’ਚ ਇਹ ਪ੍ਰੋਗਰਾਮ 30 ਤਾਰੀਖ਼ ਨੂੰ ਆਕਾਸ਼ਵਾਣੀ ਤੋਂ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਪਿਛਲੇ ਸਾਲ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦਾ ਇਹ 15ਵਾਂ ‘ਮਨ ਕੀ ਬਾਤ’ ਪ੍ਰੋਗਰਾਮ ਹੋਵੇਗਾ ਅਤੇ ਕੁੱਲ ਮਿਲਾ ਕੇ ਇਹ 68ਵਾਂ ਪ੍ਰੋਗਰਾਮ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟਵਿੱਟਰ ’ਤੇ ਟਵੀਟ ਕਰ 30 ਅਗਸਤ ਨੂੰ ਪ੍ਰਸਾਰਿਤ ਮਨ ਕੀ ਬਾਤ ਪ੍ਰੋਗਰਾਮ ਲਈ ਸੁਝਾਅ ਮੰਗੇ ਹਨ। ਸੁਝਾਵਾਂ ਨੂੰ 1800-11-7800 ਨੰਬਰ ’ਤੇ ਰਿਕਾਰਡ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਲੋਕ ਆਪਣੇ ਸੁਝਾਅ ਨਮੋ ਐਪ ਅਤੇ ਮਾਈ ਗੋਵ ’ਤੇ ਵੀ ਲਿਖ ਸਕਦੇ ਹਨ। ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਕਰ ਰਿਹਾ ਹਾਂ। ਟੋਲ ਫਰੀ ਫੋਨ ਲਾਈਨ ’ਤੇ ਸੁਝਾਅ 26 ਅਗਸਤ ਤੱਕ ਰਿਕਾਰਡ ਕਰਵਾਏ ਜਾ ਸਕਦੇ ਹਨ। ਸੁਝਾਵਾਂ ਨੂੰ 29 ਅਗਸਤ ਨੂੰ ਰਾਤ 11.45 ਵਜੇ ਤੱਕ ਭੇਜਿਆ ਜਾ ਸਕਦਾ ਹੈ। 

Tanu

This news is Content Editor Tanu