'ਮਨ ਕੀ ਬਾਤ' 'ਚ ਪੀ. ਐੱਮ. ਮੋਦੀ ਬੋਲੇ- 'ਕਿਸਾਨਾਂ ਦੀ ਮਿਹਨਤ ਨੂੰ ਨਮਨ ਕਰਦਾ ਹਾਂ'

08/30/2020 11:53:40 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਰਾਸ਼ਟਰ ਨੂੰ ਸੰਬੋਧਿਤ ਕੀਤਾ। ਇਹ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦਾ 68ਵਾਂ ਆਡੀਸ਼ਨ ਹੈ। ਮਨ ਕੀ ਬਾਤ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੇ ਅੰਨਦਾਤਾ ਨੂੰ, ਕਿਸਾਨਾਂ ਨੂੰ ਨਮਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੇ ਇਸ ਮੁਸ਼ਕਲ ਹਲਾਤਾਂ ਵਿਚ ਵੀ ਆਪਣੀ ਤਾਕਤ ਨੂੰ ਸਾਬਤ ਕੀਤਾ ਹੈ। ਸਾਡੇ ਦੇਸ਼ ਵਿਚ ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਜ਼ਿਆਦਾ ਹੋਈ ਹੈ। ਝੋਨੇ ਦੀ ਲੁਆਈ ਇਸ ਵਾਰ ਲੱਗਭਗ 10 ਫੀਸਦੀ, ਦਾਲਾਂ 5 ਫੀਸਦੀ, ਮੋਟੇ ਅਨਾਜ ਲੱਗਭਗ 3 ਫੀਸਦੀ, ਕਪਾਹ ਲੱਗਭਗ 3 ਫੀਸਦੀ ਜ਼ਿਆਦਾ ਬਿਜਾਈ ਕੀਤੀ ਗਈ ਹੈ। ਮੋਦੀ ਨੇ ਕਿਹਾ ਕਿ ਮੈਂ ਇਸ ਲਈ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਮਿਹਨਤ ਨੂੰ ਨਮਨ ਕਰਦਾ ਹਾਂ। 

ਨਾਗਰਿਕਾਂ 'ਚ ਜ਼ਿੰਮੇਵਾਰੀ ਦਾ ਅਹਿਸਾਸ ਹੈ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਤੌਰ 'ਤੇ ਇਹ ਸਮਾਂ ਉਤਸਵ ਦਾ ਹੁੰਦਾ ਹੈ, ਪੂਜਾ-ਪਾਠ ਹੁੰਦੇ ਹਨ। ਕੋਰੋਨਾ ਦੇ ਇਸ ਆਫ਼ਤ ਵਿਚ ਲੋਕਾਂ 'ਚ ਉਮੰਗ ਤਾਂ ਹੈ ਪਰ ਸਾਡੇ ਸਾਰਿਆਂ ਦੇ ਮਨ ਨੂੰ ਛੂਹ ਜਾਵੇ, ਉਸ ਤਰ੍ਹਾਂ ਦਾ ਅਨੁਸ਼ਾਸਨ ਵੀ ਹੈ। ਨਾਗਰਿਕਾਂ ਵਿਚ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ। ਲੋਕ ਆਪਣਾ ਧਿਆਨ ਰੱਖਦੇ ਹੋਏ, ਆਪਣੇ ਰੋਜ਼ਾਨਾ ਦੇ ਕੰਮ ਵੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਹੋ ਰਹੇ ਆਯੋਜਨ 'ਚ ਜਿਸ ਤਰ੍ਹਾਂ ਦਾ ਸੰਜਮ ਅਤੇ ਸਾਦਗੀ ਇਸ ਵਾਰ ਦੇਖੀ ਜਾ ਰਹੀ ਹੈ, ਉਹ ਵਿਲੱਖਣ ਹੈ। ਗਣੇਸ਼ ਉਤਸਵ ਵੀ ਕਿਤੇ ਆਨਲਾਈਨ ਮਨਾਇਆ ਜਾ ਰਿਹਾ ਹੈ। ਬਹੁਤ ਬਾਰੀਕੀ ਨਾਲ ਜੇਕਰ ਦੇਖੀਏ ਤਾਂ ਇਕ ਗੱਲ ਜ਼ਰੂਰ ਸਾਡੇ ਧਿਆਨ 'ਚ ਆਵੇਗੀ ਕਿ ਸਾਡੇ ਤਿਉਹਾਰ ਅਤੇ ਵਾਤਾਵਰਣ, ਇਨ੍ਹਾਂ ਦੋਹਾਂ ਵਿਚਾਲੇ ਬਹੁਤ ਡੂੰਘਾ ਨਾਤਾ ਰਿਹਾ ਹੈ। 

ਮੋਦੀ ਨੇ ਖਿਡੌਣਿਆਂ ਦੀ ਕੀਤੀ ਗੱਲ—
ਪ੍ਰਧਾਨ ਮੰਤਰੀ ਨਰਿੰਦਰ ਨੇ ਖਿਡੌਣਿਆਂ ਦੀ ਕੀਤੀ ਗੱਲ—
ਮਨ ਕੀ ਬਾਤ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਖਿਡੌਣਿਆਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਖਿਡੌਣੇ ਜਿੱਥੇ ਐਕਟੀਵਿਟੀ ਨੂੰ ਵਧਾਉਣ ਵਾਲੇ ਹੁੰਦੇ ਹਨ, ਤਾਂ ਖਿਡੌਣੇ ਸਾਡੀਆਂ ਉਮੀਦਾਂ ਨੂੰ ਵੀ ਉਡਾਣ ਦਿੰਦੇ ਹਨ। ਖਿਡੌਣੇ ਮਨ ਬਣਾਉਂਦੇ ਵੀ ਹਨ ਅਤੇ ਮਕਸਦ ਗੜ੍ਹਦੇ ਵੀ ਹਨ। ਗੁਰੂਦੇਵ ਟੈਗੋਰ ਨੇ ਕਿਹਾ ਸੀ ਕਿ ਜਦੋਂ ਉਹ ਛੋਟੇ ਸਨ ਤਾਂ ਖੁਦ ਦੀ ਕਲਪਨਾ ਨਾਲ ਘਰ ਵਿਚ ਮਿਲਣ ਵਾਲੇ ਸਮਾਨਾਂ ਨਾਲ ਹੀ ਆਪਣੇ ਦੋਸਤਾਂ ਨਾਲ ਆਪਣੇ ਖਿਡੌਣੇ ਅਤੇ ਖੇਡ ਬਣਾਇਆ ਕਰਦੇ ਸਨ। ਜੋ ਬੱਚਾ ਕੱਲ ਤੱਕ ਸਾਰਿਆਂ ਨਾਲ ਖੇਡਦਾ ਸੀ, ਸਾਰਿਆਂ ਨਾਲ ਰਹਿੰਦਾ ਸੀ। ਉਹ ਹੁਣ ਦੂਰ ਰਹਿਣ ਲੱਗਾ। ਸਾਡੇ ਦੇਸ਼ ਵਿਚ ਲੋਕਲ ਖਿਡੌਣਿਆਂ ਦੀ ਬਹੁਤ ਪਰੰਪਰਾ ਰਹੀ ਹੈ। ਕਈ ਹੁਨਰਮੰਦ ਕਾਰੀਗਰ ਹਨ, ਜੋ ਕਿ ਖਿਡੌਣੇ ਬਣਾਉਣ ਵਿਚ ਮੁਹਾਰਤ ਰੱਖਦੇ ਹਨ। ਖਿਡੌਣਿਆਂ ਨਾਲ ਅਸੀਂ ਦੋ ਚੀਜ਼ਾਂ ਕਰ ਸਕਦੇ ਹਨ- ਆਪਣੇ ਗੌਰਵਮਈ ਅਤੀਤ ਨੂੰ ਆਪਣੀ ਜ਼ਿੰਦਗੀ ਵਿਚ ਫਿਰ ਤੋਂ ਉਤਾਰ ਸਕਦੇ ਹਾਂ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਵੀ ਸੰਵਾਰ ਸਕਦੇ ਹਨ। ਮੈਂ ਆਪਣੇ ਨਵੇਂ ਉੱਦਮੀਆਂ ਨੂੰ ਕਹਿੰਦਾ ਹਾਂ ਕਿ ਆਓ ਮਿਲ ਕੇ ਖਿਡੌਣੇ ਬਣਾਈਏ। ਹੁਣ ਸਾਰਿਆਂ ਲਈ ਲੋਕਲ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ ਹੈ। ਗਲੋਬਲ ਖਿਡੌਣਾ ਉਦਯੋਗ 7 ਲੱਖ ਕਰੋੜ ਰੁਪਏ ਤੋਂ ਵੱਧ ਹੈ ਪਰ ਇਸ ਵਿਚ ਭਾਰਤ ਦਾ ਹਿੱਸਾ ਬੇਹੱਦ ਘੱਟ ਹੈ। ਸਾਨੂੰ ਇਸ ਨੂੰ ਵਧਾਉਣ ਦੀ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ। 

ਬੱਚਿਆਂ ਦੇ ਪੋਸ਼ਣ ਦੀ ਕੀਤੀ ਗੱਲ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਇੱਥੋਂ ਦੇ ਬੱਚੇ, ਸਾਡੇ ਵਿਦਿਆਰਥੀ ਆਪਣੀ ਪੂਰੀ ਸਮਰੱਥਾ ਦਿਖਾ ਸਕਣ। ਇਸ ਵਿਚ ਬਹੁਤ ਵੱਡੀ ਭੂਮਿਕਾ ਪੋਸ਼ਣ ਦੀ ਵੀ ਹੁੰਦੀ ਹੈ। ਪੂਰੇ ਦੇਸ਼ ਵਿਚ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨੇ ਦੇ ਰੂਪ ਵਿਚ ਮਨਾਇਆ ਜਾਵੇਗਾ। ਮਾਹਰ ਕਹਿੰਦੇ ਹਨ ਕਿ ਬੱਚੇ ਨੂੰ ਗਰਭ ਵਿਚ ਅਤੇ ਬਚਪਨ ਵਿਚ ਜਿੰਨਾ ਚੰਗਾ ਪੋਸ਼ਣ ਮਿਲਦਾ ਹੈ। ਓਨਾਂ ਚੰਗਾ ਉਸ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਸਿਹਤਮੰਦ ਰਹਿੰਦਾ ਹੈ। ਬੱਚਿਆਂ ਦੇ ਪੋਸ਼ਣ ਲਈ ਵੀ ਓਨਾਂ ਹੀ ਜ਼ਰੂਰੀ ਹੈ ਕਿ ਮਾਂ ਨੂੰ ਵੀ ਪੂਰਾ ਪੋਸ਼ਣ ਮਿਲੇ।


Tanu

Content Editor

Related News