PM ਮੋਦੀ ਬੋਲੇ- ਕੋਰੋਨਾ ਨਾਲ ਲੜਾਈ ’ਚ ਦੋ ਗਜ਼ ਦੀ ਦੂਰੀ, ਮਾਸਕ ਅਤੇ ਵੈਕਸੀਨ ਹੀ ‘ਜਿੱਤ’ ਦਾ ਰਾਹ

05/30/2021 12:25:45 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ’ਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਚਲਾਈ ਗਈ ਮੁਹਿੰਮ ’ਚ ਹਥਿਆਰਬੰਦ ਫੋਰਸ ਦੀ ਭੂਮਿਕਾ ਸ਼ਲਾਘਾਯੋਗ ਹੈ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਆਕਸੀਜਨ ਟੈਂਕਰਾਂ ਦੀ ਸਪਲਾਈ ਵਿਚ ਜੁਟੀ, ਜਲ, ਥਲ ਅਤੇ ਹਵਾਈ ਫ਼ੌਜ ਦੀ ਉਨ੍ਹਾਂ ਨੇ ਤਾਰੀਫ਼ ਕੀਤੀ। ਮੋਦੀ ਨੇ ਕਿਹਾ ਕਿ ਫ਼ੌਜ ਦੇ ਜਵਾਨਾਂ ਨੇ ਦਿਨ-ਰਾਤ ਦੇਸ਼ ’ਚ ਆਕਸੀਜਨ ਦੀ ਸਪਲਾਈ ਯਕੀਨੀ ਕੀਤੀ ਅਤੇ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਬਚਾਈ।

ਇਹ ਵੀ ਪੜ੍ਹੋ– ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤ ਦੀ ਨਾਗਰਿਕਤਾ, ਕੇਂਦਰ ਨੇ ਚੁੱਕਿਆ ਵੱਡਾ ਕਦਮ

ਸਰਕਾਰ ਦੇ 7 ਸਾਲ ਪੂਰੇ ਹੋਣ ਨੂੰ ਲੈ ਕੇ ਕੀਤੀ ਚਰਚਾ—
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 30 ਮਈ ਨੂੰ ਅਸੀਂ ‘ਮਨ ਕੀ ਬਾਤ’ ਕਰ ਰਹੇ ਹਾਂ ਅਤੇ ਸੰਜੋਗ ਨਾਲ ਇਹ ਐੱਨ. ਡੀ. ਏ. ਸਰਕਾਰ ਦੇ 7 ਸਾਲ ਪੂਰੇ ਹੋਣ ਦਾ ਵੀ ਸਮਾਂ ਹੈ। ਇਨ੍ਹਾਂ ਸਾਲਾਂ ਵਿਚ ਦੇਸ਼ ‘ਸਾਰਿਆਂ ਦਾ-ਸਾਥ, ਸਾਰਿਆਂ ਦਾ-ਵਿਕਾਸ, ਸਾਰਿਆਂ ਦਾ-ਵਿਸ਼ਵਾਸ’ ਦੇ ਮੰਤਰ ’ਤੇ ਚਲਿਆ ਹੈ। ਦੇਸ਼ ਦੀ ਸੇਵਾ ’ਚ ਹਰ ਪਲ ਸਮਰਪਿਤ ਭਾਵਨਾ ਨਾਲ ਅਸੀਂ ਸਾਰਿਆਂ ਨੇ ਕੰਮ ਕੀਤਾ ਹੈ। ਇਨ੍ਹਾਂ 7 ਸਾਲਾਂ ’ਚ ਜੋ ਕੁਝ ਵੀ ਉਪਲੱਬਧੀ ਰਹੀ ਹੈ, ਉਹ ਦੇਸ਼ ਦੀ ਰਹੀ ਹੈ, ਦੇਸ਼ਵਾਸੀਆਂ ਦੀ ਰਹੀ ਹੈ। ਕਿੰਨੇ ਹੀ ਰਾਸ਼ਟਰੀ ਮਾਣ ਦੇ ਪਲ ਅਸੀਂ ਇਨ੍ਹਾਂ ਸਾਲਾਂ ਵਿਚ ਮਿਲ ਕੇ ਅਨੁਭਵ ਕੀਤੇ ਹਨ। ਜਦੋਂ ਅਸੀਂ ਵੇਖਦੇ ਹਾਂ ਕਿ ਹੁਣ ਭਾਰਤ ਆਪਣੇ ਖ਼ਿਲਾਫ਼ ਸਾਜਿਸ਼ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦਿੰਦਾ ਹੈ ਤਾਂ ਸਾਡਾ ਹੌਂਸਲਾ ਹੋਰ ਵੱਧਦਾ ਹੈ। ਭਾਰਤ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ’ਤੇ ਸਮਝੌਤਾ ਨਹੀਂ ਕਰਦਾ, ਜਦੋਂ ਸਾਡੀ ਸੈਨਾਵਾਂ ਦੀ ਤਾਕਤ ਵੱਧਦੀ ਹੈ ਤਾਂ ਸਾਨੂੰ ਲੱਗਦਾ ਹੈ ਕਿ ਹਾਂ, ਅਸੀਂ ਸਹੀ ਰਾਹ ’ਤੇ ਹਾਂ।  

ਇਹ ਵੀ ਪੜ੍ਹੋ– PM ਮੋਦੀ ਦਾ ਐਲਾਨ, ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਫੰਡ

ਲੈਣ-ਦੇਣ ’ਚ ਦੁਨੀਆ ਨੂੰ ਨਵੀਂ ਦਿਸ਼ਾ ਮਿਲੀ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 7 ਸਾਲਾਂ ਵਿਚ ਭਾਰਤ ਨੇ ਡਿਜੀਟਲ ਲੈਣ-ਦੇਣ ਵਿਚ ਦੁਨੀਆ ਨੂੰ ਨਵੀਂ ਦਿਸ਼ਾ ਵਿਖਾਉਣ ਦਾ ਕੰਮ ਕੀਤਾ। ਅੱਜ ਕਿਸੇ ਵੀ ਥਾਂ ਆਸਾਨੀ ਨਾਲ ਤੁਸੀਂ ਚੁਟਕੀਆਂ ’ਚ ਡਿਜੀਟਲ ਪੇਮੈਂਟ ਕਰ ਦਿੰਦੇ ਹੋ, ਉਹ ਕੋਰੋਨਾ ਦੇ ਇਸ ਦੌਰ ਵਿਚ ਵੀ ਬਹੁਤ ਉਪਯੋਗੀ ਸਾਬਤ ਹੋ ਰਿਹਾ ਹੈ। ਹਾਂ, ਜਿੱਥੇ ਸਫ਼ਲਤਾਵਾਂ ਹੁੰਦੀਆਂ ਹਨ, ਉੱਥੇ ਪ੍ਰੀਖਿਆਵਾਂ ਵੀ ਹੁੰਦੀਆਂ ਹਨ। ਇਨ੍ਹਾਂ 7 ਸਾਲਾਂ ਵਿਚ ਅਸੀਂ ਮਿਲ ਕੇ ਹੀ ਕਈ ਮੁਸ਼ਕਲ ਪ੍ਰੀਖਿਆਵਾਂ ਵੀ ਦਿੱਤੀਆਂ ਹਨ। 

ਇਹ ਵੀ ਪੜ੍ਹੋ– ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ

ਕੋਰੋਨਾ ਆਫ਼ਤ ਨਾਲ ਪੂਰੀ ਦੁਨੀਆ ਪਰੇਸ਼ਾਨ ਹੈ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਰੂਪ ਵਿਚ ਇੰਨੀ ਵੱਡੀ ਪ੍ਰੀਖਿਆ ਤਾਂ ਲਗਾਤਾਰ ਚੱਲ ਰਹੀ ਹੈ। ਇਹ ਤਾਂ ਇਕ ਅਜਿਹਾ ਸੰਕਟ ਹੈ, ਜਿਸ ਨੇ ਪੂਰੀ ਦੁਨੀਆ ਨੂੰ ਪਰੇਸ਼ਾਨ ਕੀਤਾ ਹੈ, ਕਿੰਨੇ ਹੀ ਲੋਕਾਂ ਨੇ ਆਪਣਿਆਂ ਨੂੰ ਗੁਆਇਆ ਹੈ। ਵੱਡੇ-ਵੱਡੇ ਦੇਸ਼ ਵੀ ਇਸ ਦੀ ਤਬਾਹੀ ਤੋਂ ਬਚ ਨਹੀਂ ਸਕੇ ਹਨ। ਇਸ ਗਲੋਬਲ ਮਹਾਮਾਰੀ ਦਰਮਿਆਨ ਭਾਰਤ, ਸੇਵਾ ਅਤੇ ਸਹਿਯੋਗ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਮੋਦੀ ਨੇ ਕਿਹਾ ਕਿ ਅਸੀਂ ਕੋਰੋਨਾ ਦੀ ਪਹਿਲੀ ਲਹਿਰ ਪੂਰੇ ਹੌਂਸਲੇ ਨਾਲ ਲੜਾਈ ਲੜੀ ਸੀ। ਇਸ ਵਾਰ ਵੀ ਵਾਇਰਸ ਖ਼ਿਲਾਫ਼ ਚੱਲ ਰਹੀ ਲੜਾਈ ਵਿਚ ਭਾਰਤ ਜਿੱਤੇਗਾ। ‘ਦੋ ਗਜ਼ ਦੀ ਦੂਰੀ’ ਮਾਸਕ ਨਾਲ ਜੁੜੇ ਨਿਯਮ ਹੋਣ ਜਾਂ ਫਿਰ ਵੈਕਸੀਨ, ਸਾਨੂੰ ਢਿੱਲ ਨਹੀਂ ਕਰਨੀ ਚਾਹੀਦੀ ਹੈ। ਇਹ ਹੀ ਜਿੱਤ ਦਾ ਰਾਹ ਹੈ।
 

Tanu

This news is Content Editor Tanu