ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਨੇ ਗੁਹਾਟੀ ''ਚ ਪਾਈ ਵੋਟ

04/23/2019 4:37:49 PM

ਗੁਹਾਟੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਚਰਨ ਕੌਰ ਨੇ ਆਸਾਮ ਦੇ ਗੁਹਾਟੀ ਲੋਕ ਸਭਾ ਖੇਤਰ 'ਚ ਮੰਗਲਵਾਰ ਨੂੰ ਵੋਟ ਪਾਈ। ਡਾ. ਸਿੰਘ ਅਤੇ ਸ਼੍ਰੀਮਤੀ ਕੌਰ ਨੇ ਗੁਹਾਟੀ ਦੇ ਦਿਸਪੁਰ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਵੋਟਿੰਗ ਕੇਂਦਰ 'ਤੇ ਦੁਪਹਿਰ ਬਾਅਦ ਵੋਟ ਕੀਤੀ। ਲੋਕ ਸਭਾ ਚੋਣਾਂ ਦਾ ਇਹ ਤੀਜਾ ਪੜਾਅ ਹੈ ਅਤੇ ਰਾਜ ਦੀ ਅੱਜ ਇਹ ਆਖਰੀ ਪੜਾਅ ਦੀ ਵੋਟਿੰਗ ਸੀ। ਉਹ ਖਾਸ ਕਰ ਕੇ ਵੋਟਿੰਗ ਕਰਨਲਈ ਨਵੀਂ ਦਿੱਲੀ ਤੋਂ ਆਏ ਸਨ ਅਤੇ ਸ਼ਹਿਰ 'ਚ ਆਪਣੇ ਕਿਰਾਏ ਦੇ ਮਕਾਨ 'ਚ ਥੋੜ੍ਹੀ ਦੇਰ ਰੁਕਣ ਤੋਂ ਬਾਅਦ ਸ਼ਾਮ ਨੂੰ ਘਰ ਜਾਣਗੇ।

ਦੋਹਾਂ ਨੇ ਵੋਟਿੰਗ ਕਰਨ ਤੋਂ ਬਾਅਦ ਤਸਵੀਰਾਂ ਵੀ ਖਿੱਚਵਾਈਆਂ। ਗੁਹਾਟੀ ਤੋਂ ਕਾਂਗਰਸ ਉਮੀਦਵਾਰ ਬੋਬੇਤਾ ਸ਼ਰਮਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਰਿਪੁਨ ਬੋਰਾ ਅਤੇ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਵਵਰਤ ਸੈਕੀਆ ਅਤੇ ਹੋਰ ਲੋਕਾਂ ਨੇ ਵੋਟਿੰਗ ਕੇਂਦਰ ਦੇ ਬਾਹਰ ਜੋੜੇ ਦਾ ਸਵਾਗਤ ਕੀਤਾ। ਡਾ. ਸਿੰਘ ਇੱਥੇ ਪਹਿਲਾਂ ਵੀ ਕਈ ਵਾਰ ਵੋਟਿੰਗ ਕਰ ਚੁਕੇ ਹਨ। ਉਨ੍ਹਾਂ ਨੇ ਸਾਲ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਅਤੇ 2016 ਦੀਆਂ ਰਾਜ ਵਿਧਾਨ ਸਭਾ ਚੋਣਾਂ 'ਚ ਵੀ ਇੱਥੋਂ ਵੋਟਿੰਗ ਕੀਤੀ ਸੀ। ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਗੁਹਾਟੀ ਲੋਕ ਸਭਾ ਚੋਣ ਖੇਤਰ ਦੇ ਅਧੀਨ ਦਿਸਪੁਰ ਵਿਧਾਨ ਸਭਾ ਖੇਤਰ 'ਚ ਰਜਿਸਟਰਡ ਵੋਟਰ ਹਨ।


DIsha

Content Editor

Related News