ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਕਾਂਗਰਸ ਦੇ ਕਈ ਸੀਨੀਅਰ ਨੇਤਾ ਰਹੇ ਮੌਜੂਦ

08/23/2019 1:07:53 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ। ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮਨਮੋਹਨ ਸਿੰਘ ਨੂੰ ਉੱਚ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਈ। ਸਪੀਕਰ ਦੇ ਕਮਰੇ 'ਚ ਮਨਮੋਹਨ ਸਿੰਘ ਨੂੰ ਸਹੁੰ ਚੁਕਾਏ ਜਾਣ ਦੌਰਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਅਤੇ ਆਨੰਦ ਸ਼ਰਮਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ। ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੁਝ ਭਾਜਪਾ ਨੇਤਾ ਵੀ ਮੌਜੂਦ ਸਨ।6ਵੀਂ ਵਾਰ ਪੁੱਜੇ ਰਾਜ ਸਭਾ
ਮਨਮੋਹਨ ਸਿੰਘ (86) ਬਿਨਾਂ ਵਿਰੋਧ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਮਨਮੋਹਨ 6ਵੀਂ ਵਾਰ ਰਾਜ ਸਭਾ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 5 ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁਕੇ ਹਨ। ਹਰ ਵਾਰ ਉਹ ਪੂਰਬ-ਉੱਤਰ ਦੇ ਰਾਜ ਆਸਾਮ ਤੋਂ ਰਾਜ ਸਭਾ ਲਈ ਚੁਣੇ ਜਾਂਦੇ ਰਹੇ ਹਨ। ਇਸ ਵਾਰ ਪਹਿਲੀ ਵਾਰ ਉਹ ਰਾਜਸਥਾਨ ਤੋਂ ਰਾਜ ਸਭਾ ਲਈ ਚੁਣ ਕੇ ਆਏ ਹਨ। ਭਾਜਪਾ ਨੇਤਾ ਮਦਨ ਲਾਲ ਦੇ ਦਿਹਾਂਤ ਕਾਰਨ ਸੰਸਦ ਦੇ ਉੱਚ ਸਦਨ ਦੀ ਇਹ ਸੀਟ ਖਾਲੀ ਹੋਈ ਸੀ।ਕਾਂਗਰਸ ਨੂੰ 119 ਵਿਧਾਇਕਾਂ ਦਾ ਸਮਰਥਨ ਸੀ 
ਰਾਜ ਸਭਾ ਸੰਸਦ ਮੈਂਬਰ ਲਈ ਹੋਈਆਂ ਉੱਪ ਚੋਣਾਂ 'ਚ ਮਨਮੋਹਨ ਸਿੰਘ ਦਾ ਚੁਣਿਆ ਜਾਣਾ ਪਹਿਲਾਂ ਤੋਂ ਹੀ ਤੈਅ ਮੰਨਿਆ ਜਾ ਰਿਹਾ ਸੀ। ਰਾਜਨੀਤੀ ਦਾ ਗਣਿਤ ਪੂਰੀ ਤਰ੍ਹਾਂ ਨਾਲ ਕਾਂਗਰਸ ਦੇ ਪੱਖ 'ਚ ਸੀ। ਸੱਤਾਧਾਰੀ ਕਾਂਗਰਸ ਨੂੰ ਰਾਜਸਥਾਨ 'ਚ 119 ਵਿਧਾਇਕਾਂ ਦਾ ਸਮਰਥਨ ਸੀ। ਇਨ੍ਹਾਂ 'ਚ ਕਾਂਗਰਸ ਕੋਲ ਆਪਣੇ 100 ਵਿਧਾਇਕ ਸਨ, ਜਦੋਂ ਕਿ ਉਸ ਨੂੰ ਇਕ ਆਰ.ਐੱਲ.ਡੀ., 12 ਆਜ਼ਾਦ ਅਤੇ 6 ਬਸਪਾ ਵਿਧਾਇਕਾਂ ਦਾ ਵੀ ਸਮਰਥਨ ਪ੍ਰਾਪਤ ਸੀ।

DIsha

This news is Content Editor DIsha