ਸਮਾਜ ਲਈ ਖਤਰਨਾਕ ਹੈ ਵਧਦੀ ਅਸਹਿਣਸ਼ੀਲਤਾ ਅਤੇ ਮੌਬ ਲਿੰਚਿੰਗ : ਮਨਮੋਹਨ ਸਿੰਘ

08/20/2019 1:57:14 PM

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਜੀਵ ਗਾਂਧੀ ਦੀ 75ਵੀਂ ਜਯੰਤੀ 'ਤੇ ਮਨਮੋਹਨ ਸਿੰਘ ਨੇ ਕਿਹਾ ਕਿ ਵਧਦੀ ਅਸਹਿਣਸ਼ੀਲਤਾ, ਫਿਰਕੂ ਧਰੁਵੀਕਰਨ ਅਤੇ ਮੌਬ ਲਿੰਚਿੰਗ ਦੀਆਂ ਘਟਨਾਵਾਂ ਕਾਰਨ ਸਾਡੀ ਰਾਜਨੀਤੀ ਅਤੇ ਸਮਾਜ ਨੂੰ ਨੁਕਸਾਨ ਹੋ ਰਿਹਾ ਹੈ। ਸਾਨੂੰ ਰਾਜੀਵ ਗਾਂਧੀ ਦੇ ਰਸਤੇ 'ਤੇ ਚੱਲਣਾ ਹੋਵੇਗਾ। ਉਹ (ਰਾਜੀਵ ਗਾਂਧੀ) ਸ਼ਾਂਤੀ, ਏਕੀਕਰਨ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹ ਦੇਣ ਦੇ ਪੱਖ 'ਚ ਸਨ। ਮਨਮੋਹਨ ਨੇ ਕਿਹਾ ਕਿ ਕੁਝ ਚਲਨ ਅਜਿਹੇ ਹੋ ਗਏ ਹਨ, ਜਿਨ੍ਹਾਂ ਨਾਲ ਅਸਹਿਣਸ਼ੀਲਤਾ, ਫਿਰਕੂ ਧਰੂਵੀਕਰਨ ਅਤੇ ਹਿੰਸਾ ਵਧ ਰਹੀ ਹੈ। ਇਹ ਕੰਮ ਨਫ਼ਰਤ ਪੈਦਾ ਕਰਨ ਵਾਲੇ ਕੁਝ ਸੰਗਠਨ ਕਰ ਰਹੇ ਹਨ। ਨਾਲ ਹੀ ਭੀੜ ਕਾਨੂੰਨ ਆਪਣੇ ਹੱਥ 'ਚ ਲੈ ਰਹੀ ਹੈ, ਜਿਸ ਨਾਲ ਸਾਡੀ ਰਾਜਨੀਤੀ ਨੂੰ ਨੁਕਸਾਨ ਹੋ ਰਿਹਾ ਹੈ। ਮਨਮੋਹਨ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਸ਼ਾਂਤੀ, ਰਾਸ਼ਟਰੀ ਏਕਤਾ ਅਤੇ ਫਿਰਕੂ ਸਦਭਾਵਨਾ 'ਤੇ ਅਸਰ ਪੈਂਦਾ ਹੈ, ਜੋ ਸਾਡੇ ਸੰਵਿਧਾਨ ਦੇ ਮੁੱਲ ਤੱਤ ਹਨ। ਸਾਨੂੰ ਇਹ ਦੇਖਣਾ ਹੋਵੇਗਾ ਕਿ ਕਿਵੇਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਵਾਉਣ 'ਚ ਅਸੀਂ ਸਹਿਯੋਗ ਕਰ ਸਕਦੇ ਹਾਂ।

ਮਨਮੋਹਨ ਸਿੰਘ ਨੇ ਕਿਹਾ ਕਿ ਅਟੁੱਟ ਅਤੇ ਧਰਮਨਿਰਪੱਖਤਾ ਸਾਡੇ ਰਾਸ਼ਟਰਵਾਦ ਦਾ ਆਧਾਰ ਹੈ। ਕੋਈ ਧਰਮ ਨਫ਼ਰਤ ਜਾਂ ਅਸਹਿਣਸ਼ੀਲਤਾ ਦਾ ਪਾਠ ਨਹੀਂ ਪੜ੍ਹਾਉਂਦਾ। ਬਾਹਰੀ ਅਤੇ ਅੰਦਰੂਨੀ ਦੋਵੇਂ ਸਵਾਰਥ ਭਾਰਤ ਨੂੰ ਵੰਡਣ ਲਈ ਫਿਰਕੂ ਜੁਨੂੰਨ ਅਤੇ ਹਿੰਸਾ ਨੂੰ ਉਕਸਾ ਰਹੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਤੋਂ ਪਹਿਲਾਂ ਮਨਮੋਹਨ ਨੇ ਵੀਰ ਭੂਮੀ 'ਤੇ ਜਾ ਕੇ ਸਾਬਕਾ ਪੀ.ਐੱਮ. ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਤੋਂ ਇਲਾਵਾ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਉਨ੍ਹਾਂ ਦੇ ਪਤੀ ਰਾਬਰਟ ਵਾਡਰਾ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਗੁਲਾਮ ਨਬੀ ਆਜ਼ਾਦ ਸਮੇਤ ਕਈ ਨੇਤਾਵਾਂ ਨੇ ਸਾਬਕਾ ਪੀ.ਐੱਮ. ਨੂੰ ਫੁੱਲ ਭੇਟ ਕੀਤੇ।

DIsha

This news is Content Editor DIsha