ਸਾਬਕਾ ਪੀ.ਐੱਮ. ਮਨਮੋਹਨ ਸਿੰਘ ਨੂੰ ਮਿਲੀ ਵਿੱਤ ਮਾਮਲਿਆਂ ਦੀ ਸਥਾਈ ਸੰਸਦੀ ਕਮੇਟੀ ’ਚ ਥਾਂ

11/12/2019 12:39:35 AM

ਨਵੀਂ ਦਿੱਲੀ – ਸੰਸਦ ਦੇ ਉੱਪਰੀ ਸਦਨ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਦਿੱਗਜ ਕਾਂਗਰਸੀ ਨੇਤਾ ਡਾਕਟਰ ਮਨਮੋਹਨ ਸਿੰਘ ਨੂੰ ਵਿੱਤੀ ਮਾਮਲਿਆਂ ਦੀ ਸਥਾਈ ਸੰਸਦੀ ਕਮੇਟੀ ਲਈ ਨਾਮਜ਼ਦ ਕੀਤਾ ਹੈ। ਸਿੰਘ ਆਪਣੀ ਹੀ ਪਾਰਟੀ ਦੇ ਨੇਤਾ ਦਿਗਵਿਜੇ ਸਿੰਘ ਦੇ ਸਥਾਨ ’ਤੇ ਇਹ ਅਹੁਦਾ ਸੰਭਾਲਣਗੇ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਦਿਗਵਿਜੇ ਸਿੰਘ ਨੂੰ ਸ਼ਹਿਰੀ ਵਿਕਾਸ ਮਾਮਲਿਆ ਦੀ ਸੰਸਦ ਸਥਾਈ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੈ।’ ਬੁਲੇਟਿਨ ’ਚ ਸਪੀਕਰ ਦੇ ਹਵਾਲੇ ਤੋਂ ਅੱਗੇ ਕਿਹਾ ਗਿਆ, ‘ਰਾਜ ਸਭਾ ਸੰਸਦ ਮੈਂਬਰ ਦਿਗਵਿਜੇ ਸਿੰਘ ਨੂੰ ਸ਼ਹਿਰੀ ਵਿਕਾਸ ਮਾਮਲਿਆਂ ਦੀ ਸੰਸਦੀ ਕਮੇਟੀ ਦੇ ਮੈਂਬਰ ਹੋਣਗੇ।’
ਇਕ ਅੰਗ੍ਰੇਜੀ ਅਖਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਦਿਗਵਿਜੇ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਥਾਂ ਦੇਣ ਲਈ ਵਿੱਤੀ ਮਾਮਲਿਆਂ ਦੀ ਸਥਾਈ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਸਾਲ 1991 ਵਿਚਾਲੇ ਦੇਸ਼ ਦੇ ਵਿੱਤ ਮੰਤਰੀ ਰਹੇ ਸਿੰਘ ਇਸ ਸਾਲ ਜੂਨ ’ਚ ਰਾਜ ਸਭਾ ’ਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਤਕ ਸਤੰਬਰ 2014 ਤੋਂ ਮਈ 2019 ਤਕ ਸੰਸਦੀ ਕਮੇਟੀ ਦੇ ਮੈਂਬਰ ਰਹੇ। ਇਸੇ ਸਾਲ ਅਗਸਤ ’ਚ ਉਹ ਰਾਜਸਭਾ ਤੋਂ ਇਕ ਵਾਰ ਫਿਰ ਰਾਜ ਸਭਾ ਸੰਸਦ ਲਈ ਨਾਮਜ਼ਦ ਹੋਏ। ਆਪਣੇ ਪਿਛਲੇ ਕਾਰਜਕਾਲ ’ਚ ਕਮੇਟੀ ਨੇ ਨੋਟਬੰਦੀ ਤੇ ਵਿਚਾਰ-ਵਟਾਂਦਰਾ ਲਈ ਜੀ.ਐੱਸ.ਟੀ. ਵਰਗੇ ਮੁੱਦੇ ਉਠਣਗੇ। ਇਸ ਦੌਰਾਨ ਸਾਬਕਾ ਪੀ.ਐੱਮ. ਮਨਮੋਹਨ ਸਿੰਘ ਮਹੱਤਵਪੂਰਨ ਭੂਮਿਕਾ ਨਿਭਾਈ ਸੀ।


Inder Prajapati

Content Editor

Related News