ਸਾਬਕਾ PM ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ, ਏਮਜ਼ ’ਚ ਇਲਾਜ ਜਾਰੀ

10/14/2021 3:28:52 PM

ਨਵੀਂ ਦਿੱਲੀ (ਵਾਰਤਾ)— ਬੁਖ਼ਾਰ, ਸਾਹ ਲੈਣ ’ਚ ਤਕਲੀਫ਼ ਅਤੇ ਛਾਤੀ ’ਚ ਜਕੜਨ ਦੀ ਸ਼ਿਕਾਇਤ ਕਾਰਨ ਦਿੱਲੀ ਸਥਿਤ ਏਮਜ਼ ’ਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ ਬਣੀ ਹੋਈ ਹੈ। ਏਮਜ਼ ਦੇ ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਦਾ ਇਕ ਦਲ ਲਗਾਤਾਰ ਡਾ. ਸਿੰਘ ਦੀ ਜਾਂਚ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਦੀ ਸਿਹਤ ਸਥਿਰ ਹੈ।

ਇਹ ਵੀ ਪੜ੍ਹੋ: ਡਾ. ਮਨਮੋਹਨ ਸਿੰਘ ਏਮਜ਼ ’ਚ ਦਾਖ਼ਲ, PM ਮੋਦੀ ਨੇ ਟਵੀਟ ਕਰ ਆਖੀ ਇਹ ਗੱਲ

ਦੱਸ ਦੇਈਏ ਕਿ ਡਾ. ਸਿੰਘ ਨੂੰ ਬੁੱਧਵਾਰ ਸ਼ਾਮ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ 2-3 ਦਿਨਾਂ ਤੋਂ ਬੁਖ਼ਾਰ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦੀ ਛਾਤੀ ਵਿਚ ਜਕੜਨ ਵੀ ਹੋ ਰਹੀ ਸੀ, ਇਸ ਲਈ ਡਾਕਟਰਾਂ ਨੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਏਮਜ਼ ’ਚ ਦਾਖ਼ਲ ਹੋਣ ਦੀ ਸਲਾਹ ਦਿੱਤੀ ਸੀ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਕਾਂਗਰਸ ਅਤੇ ਹੋਰ ਦਲਾਂ ਦੇ ਕਈ ਨੇਤਾ ਏਮਜ਼ ਗਏ ਅਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ। 

ਇਹ ਵੀ ਪੜ੍ਹੋ: ਸਾਬਕਾ PM ਮਨਮੋਹਨ ਸਿੰਘ ਦੀ ਹਾਲਤ ਸਥਿਤ, ਏਮਜ਼ ’ਚ ਸਿਹਤ ਮੰਤਰੀ ਮਾਂਡਵੀਆ ਨੇ ਕੀਤੀ ਮੁਲਾਕਾਤ

ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਗਏ ਸਨ ਅਤੇ ਉਦੋਂ ਵੀ ਉਨ੍ਹਾਂ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਫ਼ਿਲਹਾਲ ਡਾ. ਸਿੰਘ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਹਨ। ਉਹ ਸਾਲ 2004 ਤੋਂ ਸਾਲ 2014 ਤੱਕ ਪ੍ਰਧਾਨ ਮੰਤਰੀ ਰਹੇ। ਸਾਲ 2009 ਵਿਚ ਏਮਜ਼ ਵਿਚ ਹੀ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਸੀ।

Tanu

This news is Content Editor Tanu