ਸੱਜਣ ਕੁਮਾਰ ਦੇ ਭਰਾ ਨੂੰ ਟਿਕਟ ਦੇਣਾ ਸਿੱਖਾਂ ਦੇ ਜ਼ਖ਼ਮਾਂ ''ਤੇ ਲੂਣ ਛਿੜਕਣ ਵਰਗਾ : ਜੀ. ਕੇ.

04/20/2019 9:29:02 AM

ਨਵੀਂ ਦਿੱਲੀ— ਕਾਂਗਰਸ ਵਲੋਂ ਦੱਖਣੀ ਦਿੱਲੀ ਸੀਟ ਤੋਂ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਟਿਕਟ ਦੇਣ ਦੀਆਂ ਚੱਲ ਰਹੀਆਂ ਖਬਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਮਿਲਦੀ ਹੈ ਤਾਂ ਉਸ ਨਾਲ ਸੱਚਮੁਚ ਕਾਂਗਰਸ ਦੀ ਘਟੀਆ ਸੋਚ ਉਜਾਗਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੱਜਣ ਦੇ ਭਰਾ ਨੂੰ ਟਿਕਟ ਦੇਣਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਰਗਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਬੇਸ਼ਰਮੀ ਹੋਰ ਕੀ ਹੋਵੇਗੀ ਕਿ ਜਿਸ ਇਨਸਾਨ ਨੂੰ ਸੁਪਰੀਮ ਕੋਰਟ ਜ਼ਮਾਨਤ ਦੇਣ ਲਈ ਤੁਰੰਤ ਸੁਣਵਾਈ ਲਈ ਤਿਆਰ ਨਹੀਂ ਹੈ, ਉਸ ਦੇ ਪਰਿਵਾਰਕ ਮੈਂਬਰ ਨੂੰ ਕਾਂਗਰਸ ਟਿਕਟ ਦੇਣਾ ਚਾਹੁੰਦੀ ਹੈ। 

ਕਾਂਗਰਸ ਵਲੋਂ ਸੱਜਣ ਕੁਮਾਰ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਟਿਕਟ ਦਿੱਤੇ ਜਾਣਾ ਇਕ ਤਰ੍ਹਾਂ ਨਾਲ ਨਿਆਂ ਦੀ ਆਸ ਵਿਚ ਪਿਛਲੇ 35 ਸਾਲਾਂ ਤੋਂ ਸੰਘਰਸ਼ ਕਰ ਰਹੀ ਸਿੱਖ ਕੌਮ ਨੂੰ ਚਿੜ੍ਹਾਉਣ ਵਰਗਾ ਹੈ। ਜੀ. ਕੇ. ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਧੀਰਜ ਤੋਂ ਕੰਮ ਲੈਣ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਆਪਣੀ ਦਾਦੀ ਅਤੇ ਪਿਤਾ ਵਾਂਗ ਸਿੱਖ ਵਿਰੋਧੀ ਪ੍ਰੰਪਰਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਾ ਕਰਨ, ਨਹੀਂ ਤਾਂ ਰਿਸਦੇ ਜ਼ਖ਼ਮ ਇਕ ਵਾਰ ਫਿਰ ਹਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਰਮੇਸ਼ ਕੁਮਾਰ ਨੂੰ ਟਿਕਟ ਮਿਲਣਾ ਇਕ ਤਰ੍ਹਾਂ ਨਾਲ ਜਾਂਚ ਏਜੰਸੀਆਂ ਨੂੰ ਧਮਕਾਉਣ ਵਰਗਾ ਹੋਵੇਗਾ।

DIsha

This news is Content Editor DIsha