ਕਿਸਾਨ ਦੀ ਧੀ ਨੇ ਆਪਣੇ ਸੂਬੇ ਦਾ ਨਾਮ ਕੀਤਾ ਰੌਸ਼ਨ, ਬੋਰਡ ਦੀ ਪ੍ਰੀਖਿਆ 'ਚ ਕੀਤਾ ਟਾਪ

04/08/2021 9:40:24 PM

ਪਟਨਾ - ਬਿਹਾਰ ਸਕੂਲ ਐਜੁਕੇਸ਼ਨ ਬੋਰਡ ਨੇ 10ਵੀਂ ਪ੍ਰੀਖਿਆ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਜਿਸ ਵਿੱਚ 78.71% ਬੱਚੇ ਵਧੀਆ ਅੰਕਾਂ ਨਾਲ ਪਾਸ ਹੋਏ। ਉਨ੍ਹਾਂ ਵਿੱਚੋਂ ਇੱਕ ਬੇਗੂਸਰਾਏ ਦੀ ਮਨੀਸ਼ਾ ਕੁਮਾਰੀ, ਜਿਨ੍ਹਾਂ ਨੇ 10ਵੀਂ ਬੋਰਡ ਪ੍ਰੀਖਿਆ ਵਿੱਚ 500-481 ਨੰਬਰ ਹਾਸਲ ਕਰ ਪਰਿਵਾਰ ਨਾਲ ਦੇਸ਼ ਦਾ ਵੀ ਨਾਮ ਰੋਸ਼ਨ ਕੀਤਾ। ਹਾਲਾਂਕਿ ਇੱਥੇ ਤੱਕ ਪੁੱਜਣ ਲਈ ਮਨੀਸ਼ਾ ਨੇ ਨਾ ਸਿਰਫ ਸਖ਼ਤ ਮਿਹਨਤ ਕੀਤੀ ਸਗੋਂ ਉਨ੍ਹਾਂ ਦਾ ਸਫ਼ਰ ਵੀ ਕਾਫ਼ੀ ਸੰਘਰਸ਼ਪੂਰਣ ਰਿਹਾ।

ਮਨੀਸ਼ਾ ਨੇ ਬਿਨਾਂ ਕੋਚਿੰਗ ਅਤੇ ਟਿਊਸ਼ਨ ਦੇ 500 ਵਿੱਚੋਂ 481 ਅੰਕ ਪ੍ਰਾਪਤ ਕਰ ਇਹ ਸਾਬਤ ਕੀਤਾ ਹੈ ਕਿ ਲਗਨ ਅਤੇ ਆਤਮ ਵਿਸ਼ਵਾਸ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੈਟ੍ਰਿਕ ਨਤੀਜੇ ਵਿੱਚ ਪੂਰੇ ਬਿਹਾਰ ਵਿੱਚ ਚੌਥਾ ਸਥਾਨ ਅਤੇ ਪੂਰੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ- ਕੋਵਿਡ-19: PM ਮੋਦੀ ਨੇ ਮੁੱਖ ਮੰਤਰੀਆਂ ਨਾਲ ਬੈਠਕ 'ਚ ਕਿਹਾ- ਪੂਰੀ ਤਰ੍ਹਾਂ ਤਾਲਾਬੰਦੀ ਦੀ ਲੋੜ ਨਹੀਂ

ਉਨ੍ਹਾਂ ਦੀ ਮਾਂ ਸਿਲਾਈ ਜਦੋਂ ਕਿ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ। ਮਨੀਸ਼ਾ ਵੀ ਮਾਂ ਦੇ ਨਾਲ ਸਿਲਾਈ ਦਾ ਕੰਮ ਕਰਦੀ ਹੈ, ਤਾਂਕਿ ਘਰ ਵਿੱਚ 4 ਪੈਸੇ ਆ ਸਕਣ।  ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਠੀਕ ਨਹੀਂ ਹੈ ਇਸ ਲਈ ਉਹ 8 ਤੋਂ 10 ਘੰਟੇ ਹੀ ਪੜਾਈ ਕਰ ਪਾਉਂਦੀ ਹੈ। ਉਹ ਆਪਣੇ ਪਰਿਵਾਰ ਦੇ ਨਾਲ ਕੱਚੇ ਮਕਾਨ ਵਿੱਚ ਰਹਿੰਦੀ ਹੈ। ਆਰਥਿਕ ਤੰਗੀ ਦੇ ਚੱਲਦੇ ਉਨ੍ਹਾਂ ਦੇ ਪਿਤਾ ਵਿਨੋਦ ਰਾਏ ਖੇਤੀ ਛੱਡ ਮਜ਼ਦੂਰੀ ਕਰਣ ਪ੍ਰਦੇਸ ਚਲੇ ਗਏ, ਤਾਂਕਿ ਉਨ੍ਹਾਂ ਦੀ ਧੀ ਨੂੰ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਨਾ ਆਏ।

ਮਨੀਸ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਮਯਾਬੀ ਵਿੱਚ ਮਾਤਾ-ਪਿਤਾ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਵਿੱਚ ਉਨ੍ਹਾਂ ਦੇ ਅਧਿਆਪਕ ਅਤੇ ਦੋਸਤਾਂ ਨੇ ਵੀ ਉਨ੍ਹਾਂ ਦਾ ਕਾਫ਼ੀ ਸਾਥ ਦਿੱਤਾ।  ਉਹ ਕਹਿੰਦੀ ਹੈ ਕਿ ਉਹ ਅੱਗੇ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣੀ ਪੜਾਈ ਕਰਦੀ ਰਹੇਗੀ ਕਿਉਂਕਿ ਉਨ੍ਹਾਂ ਦਾ ਸੁਫ਼ਨਾ I.P.S. ਬਨਣ ਦਾ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati