ਫੀਸ ਨਹੀਂ ਭਰ ਸਕਣ ਵਾਲੇ ਵਿਦਿਆਰਥੀਆਂ ਨੂੰ ਵੀ ਆਨਲਾਈਨ ਕਲਾਸਾਂ ''ਚ ਕੀਤਾ ਜਾਵੇ ਸ਼ਾਮਲ : ਸਿਸੋਦੀਆ

04/21/2020 10:26:15 AM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਨਿੱਜੀ ਸਕੂਲਾਂ ਨੂੰ ਕਿਹਾ ਕਿ ਇਸ ਕਠਿਨ ਸਮੇਂ 'ਚ ਫੀਸ ਨਹੀਂ ਭਰ ਸਕਣ ਵਾਲੇ ਵਿਦਿਆਰਥੀਆਂ ਨੂੰ ਵੀ ਆਨਲਾਈਨ ਕਲਾਸਾਂ 'ਚ ਸ਼ਾਮਲ ਹੋਣ ਦਿੱਤਾ ਜਾਵੇ। ਸਿਸੋਦੀਆ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ 300 ਤੋਂ ਵਧ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲ ਕੀਤੀ ਅਤੇ ਆਨਲਾਈਨ ਕਲਾਸਾਂ ਦੌਰਾਨ ਅਪਣਾਈ ਜਾਣ ਵਾਲੀਆਂ, ਸਿੱਖਿਆ ਦੀਆਂ ਰਣਨੀਤੀਆਂ 'ਤੇ ਵੀ ਚਰਚਾ ਕੀਤੀ। ਉੱਪ ਮੁੱਖ ਮੰਤਰੀ ਨੇ ਕਿਹਾ,''ਅਸੀਂ ਇਸ ਕਠਿਨ ਸਮੇਂ 'ਚ ਵਿਦਿਆਰਥੀਆਂ ਨੂੰ ਇਸ ਨਾਲ ਪ੍ਰਭਾਵਿਤ ਨਾ ਹੋਣ ਦੇਣ। ਸਾਨੂੰ ਇਸ ਮੁੱਦੇ ਦਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ।

ਜੇਕਰ ਵਿਦਿਆਰਥੀਆਂ ਦੇ ਮਾਤਾ-ਪਿਤਾ ਉਨਾਂ ਦੀ ਫੀਸ ਭਰਨ 'ਚ ਸਮਰੱਥ ਨਹੀਂ ਹਨ ਤਾਂ ਵੀ ਉਨਾਂ ਨੂੰ ਆਨਲਾਈਨ ਕਲਾਸਾਂ 'ਚ ਸ਼ਾਮਲ ਹੋਣ ਦਿੱਤਾ ਜਾਵੇ।'' ਇਹ ਚਰਚਾ ਇਕ ਘੰਟੇ ਤੋਂ ਵਧ ਸਮੇਂ ਤੱਕ ਚੱਲੀ, ਜਿਸ 'ਚ ਪ੍ਰਿੰਸੀਪਲਾਂ ਨੇ ਆਨਲਾਈਨ ਯੰਤਰਾਂ ਦੀ ਵਰਤੋਂ ਕਰਦੇ ਹੋਏ ਅਧਿਐਨ 'ਚ ਸਹਿਯੋਗ ਦੀਆਂ ਆਪਣੀਆਂ ਰਣਨੀਤੀਆਂ ਸਾਂਝੀਆਂ ਕੀਤੀ। ਸਿੱਖਿਆ ਡਾਇਰੈਕਟਰ ਦੇ ਸਲਾਹਕਾਰ ਸ਼ੈਲੇਂਦਰ ਸ਼ਰਮਾ ਨੇ ਕਿਹਾ,''ਸਾਡਾ ਮੁੱਖ ਧਿਆਨ ਮੌਜੂਦਾ ਸਥਿਤੀ ਨਾਲ ਨਜਿੱਠਣ 'ਚ ਨਾ ਸਿਰਫ਼ ਬੱਚਿਆਂ ਦੀ ਮਦਦ ਕਰਨਾ ਹੈ, ਸਗੋਂ ਉਨਾਂ ਦੇ ਬੱਚਿਆ ਨਾਲ ਉਨਾਂ ਦੇ ਮਾਤਾ-ਪਿਤਾ ਨੂੰ ਵੀ ਰੁਝਾਉਣਾ ਹੈ। ਅਸੀਂ ਅਭਿਆਸ ਐੱਸ.ਐੱਮ.ਐੱਸ ਜਾਂ ਆਈ.ਵੀ.ਆਰ. ਰਾਹੀਂ ਨਰਸਰੀ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਫੋਨ 'ਤੇ ਭੇਜੇ ਹਨ।'' ਉਨਾਂ ਨੇ ਕਿਹਾ ਕਿ ਇਸ ਨਾਲ ਮਾਤਾ-ਪਿਤਾ ਨੂੰ ਇਕ ਅਧਿਆਪਕ ਦੀ ਤਰਾਂ ਆਪਣੇ ਬੱਚਿਆਂ ਨੂੰ ਸਿਖਾਉਣ 'ਚ ਮਦਦ ਮਿਲੇਗੀ।


DIsha

Content Editor

Related News