ਮਣੀਪੁਰ ਟ੍ਰੈਫਿਕ ਪੁਲਸ ਦੀ ਅਨੋਖੀ ਮੁਹਿੰਮ, ਬਿਨਾਂ ਹੈਲਮੇਟ ਵਾਲਿਆਂ ਨੂੰ ਵੰਡੀ ਮਠਿਆਈ

09/01/2019 5:28:04 PM

ਚੁਰਾਚੰਦਪੁਰ— ਮਣੀਪੁਰ ਦੀ ਚੁਰਾਚੰਦਪੁਰ ਟ੍ਰੈਫਿਕ ਪੁਲਸ ਬਿਨਾਂ ਹੈਲਮੇਟ ਗੱਡੀ ਚਲਾਉਣ ਵਾਲਿਆਂ ਵਿਰੁੱਧ ਅਨੋਖੇ ਢੰਗ ਨਾਲ ਮੁਹਿੰਮ ਚਲਾ ਰਹੀ ਹੈ | ਚਾਲਾਨ ਵਸੂਲਣ ਲਈ ਸਖਤੀ ਨਾਲ ਪੇਸ਼ ਆਉਣ ਵਾਲੀ ਟ੍ਰੈਫਿਕ ਪੁਲਸ ਵਾਹਨ ਚਾਲਕਾਂ ਨੂੰ ਟੌਫੀਆਂ ਅਤੇ ਮਠਿਆਈ ਵੰਡਦੀ ਨਜ਼ਰ ਆਈ | ਟ੍ਰੈਫਿਕ ਪੁਲਸ ਨੇ ਦੱਸਿਆ ਕਿ ਇਹ ਮੁਹਿੰਮ ਲੋਕਾਂ ਨੂੰ ਯਾਦ ਕਰਵਾਉਣ ਲਈ ਹੈ ਕਿ ਉਹ ਹੈਲਮੇਟ ਪਹਿਨ ਕੇ ਹੀ ਗੱਡੀ ਚਲਾਉਣ, ਕਿਉਂਕਿ ਇਹ ਉਨ੍ਹਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ |

PunjabKesari

ਮੁਹਿੰਮ ਦੌਰਾਨ ਟ੍ਰੈਫਿਕ ਪੁਲਸ ਨੇ ਬਿਨਾਂ ਹੈਲਮੇਟ ਗੱਡੀ ਚਲਾਉਣ ਵਾਲਿਆਂ ਨੂੰ ਰੋਕ ਕੇ ਮਠਿਆਈ ਅਤੇ ਟੌਫੀਆਂ ਵੰਡੀਆਂ | ਇਸ ਲੈ ਕੇ ਐੱਸ. ਪੀ. ਅੰਮਿ੍ਤਾ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਹੈਲਮੇਟ ਦੀ ਚੈਕਿੰਗ ਸ਼ੁਰੂ ਕੀਤੀ ਸੀ, ਉਦੋਂ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਸਨ | ਇਸ ਤੋਂ ਬਾਅਦ ਸਾਨੂੰ ਇਹ ਆਈਡੀਆ ਆਇਆ | 

PunjabKesari

ਦੱਸਣਯੋਗ ਹੈ ਕਿ ਮੁਹਿੰਮ ਦੌਰਾਨ ਪ੍ਰਦੇਸ਼ ਦੇ ਚੁਰਾਚੰਦਪੁਰ ਇਲਾਕੇ 'ਚ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਬਿਨਾਂ ਹੈਲਮੇਟ ਵਾਲੇ ਵਾਹਨ ਚਾਲਕਾਂ ਨੂੰ ਰੋਕ ਕੇ ਮਠਿਆਈਆਂ ਵੰਡੀਆਂ | ਇਸ ਮੌਕੇ 'ਤੇ ਮੋਟਰ-ਸਾਈਕਲਾਂ ਦੇ ਚਾਲਾਨ ਨਹੀਂ ਕੱਟੇ ਗਏ | ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਅਗਲੀ ਵਾਰ ਉਹ ਹੈਲਮੇਟ ਦਾ ਇਸਤੇਮਾਲ ਜ਼ਰੂਰ ਕਰਨ | ਅੰਮਿ੍ਤਾ ਨੇ ਦੱਸਿਆ ਕਿ ਤੁਸੀਂ ਹੈਲਮੇਟ ਪਹਿਨੋ ਕਿਉਂਕਿ ਇਹ ਤੁਹਾਡੀ ਸੁਰੱਖਿਆ ਲਈ ਜ਼ਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਬਾਅਦ ਲੋਕਾਂ ਨੇ ਸਹਿਯੋਗ ਕਰਨਾ ਸ਼ੁਰੂ ਕੀਤਾ ਹੈ |


Lakhan

Content Editor

Related News