ਮਣੀਪੁਰ ਸਰਕਾਰ ਨੇ ਇੰਫਾਲ ''ਚ ਉੱਚੀਆਂ ਇਮਾਰਤਾਂ ਬਣਾਉਣ ਨੂੰ ਦਿੱਤੀ ਮਨਜ਼ੂਰੀ

10/07/2019 3:38:56 PM

ਇੰਫਾਲ (ਭਾਸ਼ਾ)— ਮਣੀਪੁਰ ਸਰਕਾਰ ਨੇ ਇੰਫਾਲ ਨਗਰ ਨਿਗਮ (ਆਈ. ਐੱਮ. ਸੀ.) ਦੀ ਸੀਮਾ ਖੇਤਰ 'ਚ 7 ਮੰਜਲਾਂ ਤਕ ਇਮਾਰਤਾਂ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਨਿਗਮ ਖੇਤਰ 'ਚ ਸਿਰਫ 3 ਮੰਜ਼ਲ ਤਕ ਇਮਾਰਤਾਂ ਦੇ ਨਿਰਮਾਣ ਦੀ ਹੀ ਆਗਿਆ ਸੀ। ਨਿਗਮ ਪ੍ਰਸ਼ਾਸਨ ਆਵਾਸੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਟੀ. ਸ਼ਿਆਮਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਨਾਲ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਖੇਤੀ ਦੀ ਜ਼ਮੀਨ 'ਤੇ ਪੈਣ ਵਾਲੇ ਦਬਾਅ ਨੂੰ ਘੱਟ ਕੀਤਾ ਜਾ ਸਕੇਗਾ। 

ਉਨ੍ਹਾਂ ਨੇ ਕਿਹਾ ਕਿ 7 ਮੰਜ਼ਲਾਂ ਇਮਾਰਤਾਂ ਹੁਣ ਆਈ. ਐੱਮ. ਸੀ. ਦੇ ਸੀਮਾ ਖੇਤਰ ਵਿਚ ਬਣਾਈਆਂ ਜਾ ਸਕਣਗੀਆਂ ਪਰ ਇਸ ਲਈ ਪਹਿਲਾਂ ਆਗਿਆ ਲੈਣਾ ਜ਼ਰੂਰੀ ਹੋਵੇਗਾ। ਇੰਫਾਲ ਪੂਰਬ ਅਤੇ ਪੱਛਮੀ ਜ਼ਿਲਿਆਂ 'ਚ ਆਈ. ਐੱਮ. ਸੀ. ਦਾ ਦਾਇਰਾ ਕਰੀਬ 34.48 ਵਰਗ ਕਿਲੋਮੀਟਰ ਤਕ ਦਾ ਹੈ। ਮੰਤਰੀ ਨੇ ਬਿਲਡਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਰਮਾਣ ਦੌਰਾਨ ਸੁਰੱਖਿਆ ਅਤੇ ਕਾਨੂੰਨ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਨ, ਕਿਉਂਕਿ ਮਣੀਪੁਰ ਭੂਚਾਲ ਬਹੁਤ ਆਉਂਦੇ ਹਨ। ਸੂਬੇ ਵਿਚ ਬੀਤੇ ਇਕ ਸਾਲ 'ਚ ਘੱਟੋ-ਘੱਟ 32 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ 7 ਮੰਜ਼ਲਾਂ ਇਮਾਰਤਾਂ ਲਈ ਭੂਚਾਲ ਰੋਧੀ ਹੋਣਾ ਜ਼ਰੂਰੀ ਹੋਵੇਗਾ।


Tanu

Content Editor

Related News