ਮਣੀਸ਼ੰਕਰ ਅਈਅਰ ਦੱਸਣ ਉਹ ਕਿਸ ਕਮਰੇ ''ਚ ਹੋਏ ਸਨ ਪੈਦਾ : ਭਾਜਪਾ

Tuesday, Jan 08, 2019 - 05:39 PM (IST)

ਲਖਨਊ— ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਦੇ ਭਗਵਾਨ ਰਾਮ ਦੀ ਜਨਮ ਭੂਮੀ ਸੰਬੰਧੀ ਬਿਆਨ 'ਤੇ ਭਾਰਤੀ ਜਨਤਾ ਪਾਰਟੀ ਨੇ ਤੰਜ਼ ਕੱਸਿਆ ਹੈ। ਰਾਮ ਦੇ ਜਨਮ ਸਥਾਨ 'ਤੇ ਸਵਾਲ ਚੁੱਕਣ 'ਤੇ ਭਾਜਪਾ ਨੇ ਮੰਗਲਵਾਰ ਨੂੰ ਉਨ੍ਹਾਂ ਤੋਂ ਪੁੱਛਿਆ ਹੈ ਕਿ ਉਹ ਖੁਦ ਦੱਸਣ ਕਿ ਕਿੱਥੇ ਪੈਦਾ ਹੋਏ ਸਨ? ਭਾਜਪਾ ਦੇ ਬੁਲਾਰੇ ਸ਼ਲਭ ਮਣੀ ਤ੍ਰਿਪਾਠੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਅਈਅਰ ਤੋਂ ਪੁੱਛਿਆ ਕਿ ਪ੍ਰਭੂ ਰਾਮ ਲਈ ਗਲਤ ਭਾਸ਼ਾ ਬੋਲਣ ਵਾਲੇ ਮਣੀਸ਼ੰਕਰ ਪਹਿਲਾਂ ਇਹ ਦੱਸਣ ਕਿ ਉਹ ਕਿਸ ਕਮਰੇ 'ਚ ਪੈਦਾ ਹੋਏ। ਉਨ੍ਹਾਂ ਨੇ ਕਿਹਾ ਕਿ ਅਈਅਰ ਦੇ ਇਸ ਬਿਆਨ ਨਾਲ ਦੇਸ਼ ਦੇ ਹਿੰਦੂਆਂ ਦੀ ਆਸਥਾ ਨੂੰ ਠੇਸ ਪੁੱਜੀ ਹੈ ਪਰ ਪੂਰਾ ਦੇਸ਼ ਜਾਣਦਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਤੋਂ ਪ੍ਰਭੂ ਰਾਮ ਦੇ ਪਛਾਣ ਨੂੰ ਲੈ ਕੇ ਮਜ਼ਾਕ ਬਣਾਉਂਦੀ ਰਹੀ ਹੈ।
ਉਹ ਰਾਮਸੇਤੂ ਨੂੰ ਨਕਾਰਦੀ ਹੈ, ਉਸ ਦੇ ਨੇਤਾ ਕਪਿਲ ਸਿੱਬਲ ਅਦਾਲਤ 'ਚ ਰਾਮ ਮੰਦਰ ਮਸਲੇ ਨੂੰ ਲਟਕਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ, ਇਸੇ ਤਰ੍ਹਾਂ ਹੁਣ ਮਣੀਸ਼ੰਕਰ ਅਈਅਰ ਦਾ ਬਿਆਨ ਆਇਆ ਹੈ। ਮਣੀਸ਼ੰਕਰ ਦਾ ਬਿਆਨ ਸਿੱਧੇ ਤੌਰ 'ਤੇ ਹਿੰਦੂ ਆਸਥਾ ਦਾ ਖੁੱਲ੍ਹਾ ਮਜ਼ਾਕ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਜ਼ਿਕਰਯੋਗ ਹੈ ਕਿ ਅਯੱਰ ਨੇ ਸੋਮਵਾਰ ਨੂੰ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਮੰਦਰ ਉੱਥੇ ਬਣਾਵਾਂਗੇ ਦਾ ਕੀ ਮਤਲਬ ਹੈ? ਦਸ਼ਰਥ ਦਾ ਇਕ ਬਹੁਤ ਵੱਡੇ ਮਹਾਰਾਜਾ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਹਿਲ 'ਚ 10 ਹਜ਼ਾਰ ਕਮਰੇ ਸਨ, ਕੌਣ ਜਾਣਦਾ ਸੀ ਕਿਹੜਾ ਕਮਰਾ ਕਿੱਥੇ ਸੀ? ਇਸ ਲਈ ਇਹ  ਕਹਿਣਾ ਹੈ ਕਿ ਅਸੀਂ ਸੋਚਦੇ ਹਾਂ ਕਿ ਭਗਵਾਨ ਰਾਮ ਇੱਥੇ ਪੈਦਾ ਹੋਏ ਸਨ, ਇਸ ਲਈ ਇੱਥੇ ਮੰਦਰ ਬਣਾਉਣਾ ਹੈ, ਕਿਉਂਕਿ ਇੱਥੇ ਇਕ ਮਸਜਿਦ ਹੈ। ਪਹਿਲਾਂ ਅਸੀਂ ਮਸਜਿਦ ਤੋੜਾਂਗੇ ਅਤੇ ਇਸ ਦੀ ਜਗ੍ਹਾ ਅਸੀਂ ਮੰਦਰ ਬਣਾਵਾਂਗੇ। ਇਹ ਗਲਤ ਹੈ। ਕੀ ਇਕ ਹਿੰਦੁਸਤਾਨੀ ਲਈ ਅੱਲਾਹ 'ਚ ਭਰੋਸਾ ਰੱਖਣਾ ਗਲਤ ਹੈ।''


DIsha

Content Editor

Related News