ਮੇਨਕਾ ਗਾਂਧੀ ਨੇ ਸ਼ਰੇਆਮ ਕੱਢੀ ਅਧਿਕਾਰੀ ਨੂੰ ਗਾਲ੍ਹ

02/17/2018 1:02:37 PM

ਬਹੇੜੀ— ਆਪਣੇ ਸਖਤ ਮਿਜਾਜ ਲਈ ਚਰਚਿਤ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਇਕ ਅਧਿਕਾਰੀ 'ਤੇ ਗੁੱਸਾ ਉਤਾਰਦੇ ਹੋਏ ਉਸ ਨੂੰ ਸ਼ਰੇਆਮ ਗਾਲ੍ਹਾਂ ਤੱਕ ਕੱਢ ਦਿੱਤੀਆਂ। ਕੇਂਦਰੀ ਮਹਿਲਾ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਦਾ ਇਹ ਵੀਡੀਓ ਇਕ ਨਿਊਜ਼ ਏਜੰਸੀ ਨੇ ਜਾਰੀ ਕੀਤਾ ਹੈ। ਇੱਥੇ ਉਹ ਇਕ ਪਬਲਿਕ ਮੀਟਿੰਗ 'ਚ ਅਧਿਕਾਰੀ ਦੀ ਕਲਾਸ ਲਗਾਉਂਦੇ ਹੋਏ ਦਿੱਸ ਰਹੀ ਹੈ, ਨਾਲ ਹੀ ਅਪਸ਼ਬਦ ਵੀ ਬੋਲ ਰਹੀ ਹੈ।

ਦਰਅਸਲ ਮਾਮਲਾ ਕੋਟਾ ਸਿਸਟਮ 'ਚ ਭ੍ਰਿਸ਼ਟਾਚਾਰ ਦਾ ਹੈ। ਮੇਨਕਾ ਗਾਂਧੀ ਯੂ.ਪੀ. ਦੇ ਬਹੇੜੀ ਜ਼ਿਲੇ 'ਚ ਜਨਤਾ ਦਰਬਾਰ ਲਗਾ ਰਹੀ ਸੀ। ਇੱਥੇ ਪੁੱਜੇ ਲੋਕਾਂ ਨੇ ਸਪਲਾਈ ਅਧਿਕਾਰੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ। ਵੀਡੀਓ 'ਚ ਮੇਨਕਾ ਗਾਂਧੀ ਅਧਿਕਾਰੀ 'ਤੇ ਭੜਕਦੇ ਹੋਏ ਬੋਲ ਰਹੀ ਹੈ,''ਸ਼ਰਮ ਆਉਣੀ ਚਾਹੀਦੀ ਹੈ ਤੈਨੂੰ, ਕੀ ਇੱਜ਼ਤ ਹੈ ਤੇਰੀ।''
ਇਸ ਤੋਂ ਬਾਅਦ ਮੇਨਕਾ ਨੇ ਉਨ੍ਹਾਂ ਨੂੰ ਅਪਸ਼ਬਦ ਬੋਲਦੇ ਹੋਏ ਕਿਹਾ,''ਉਸ ਦੇ ਉੱਪਰੋਂ ਲੋਕਾਂ ਦਾ ਖਾਂਦੇ ਹੋ, ਕੀ ਇੱਜ਼ਤ ਹੈ ਤੇਰੀ। ਸਾਰੇ ਲੋਕ ਤੈਨੂੰ ਇੱਥੇ ਗੰਦਾ-ਗੰਦਾ ਬੋਲ ਰਹੇ ਹਨ। ਚੰਗਾ ਲੱਗਾ ਹੈ ਤੈਨੂੰ?'' ਇਸ ਤੋਂ ਬਾਅਦ ਮੇਨਕਾ ਦੇ ਅਪਸ਼ਬਦ ਬੋਲਣ 'ਤੇ ਅਧਿਕਾਰੀ ਨੇ ਅਸਹਿਮਤੀ ਜ਼ਾਹਰ ਕਰਦੇ ਹੋਏ ਕਿਹਾ,''ਮੈਮ ਤੁਸੀਂ ਅਜਿਹਾ ਨਾ ਬੋਲੋ।'' ਅਤੇ ਆਪਣੀ ਸਫਾਈ ਦੇਣ ਲੱਗੇ?