ਮਨਾਲੀ-ਲੇਹ ਮਾਰਗ 'ਤੇ ਜ਼ਮੀਨ ਖਿਸਕਣ ਕਾਰਨ ਤੇਲ ਦੇ ਟੈਂਕ 'ਤੇ ਡਿੱਗੀਆਂ ਚੱਟਾਨਾਂ (ਵੀਡੀਓ)

08/20/2019 11:55:03 AM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਰੋਹਤਾਂਗ ਦੇ ਨੇੜੇ ਮਾਰਹੀ 'ਚ ਜ਼ਮੀਨ ਖਿਸ਼ਕਣ ਕਾਰਨ ਰਸਤਾ ਬੰਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਜਦੋਂ ਇੱਥੇ ਜ਼ਮੀਨ ਖਿਸਕੀ ਤਾਂ ਇੱਕ ਤੇਲ ਦਾ ਟੈਂਕ ਲੰਘ ਰਿਹਾ ਸੀ, ਜਿਸ 'ਤੇ ਵੱਡੀਆਂ-ਵੱਡੀਆਂ ਚੱਟਾਨਾਂ ਆ ਕੇ ਡਿੱਗ ਗਈ ਪਰ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਨੈਸ਼ਨਲ ਹਾਈਵੇਅ 3 (ਮਨਾਲੀ-ਲੇਹ) 'ਤੇ ਜ਼ਮੀਨ ਖਿਸ਼ਕਣ ਕਾਰਨ ਵੱਡੀਆਂ-ਵੱਡੀਆਂ ਚੱਟਾਨਾਂ ਨੇ ਰਸਤਾ ਬੰਦ ਹੋ ਗਿਆ। 

ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ ਦੇ ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਭਾਰੀ ਬਾਰਿਸ਼ ਦਾ ਦੌਰ ਜਾਰੀ ਹੈ। ਇਸ ਕਾਰਨ ਲਗਾਤਾਰ ਜ਼ਮੀਨ ਖਿਸਕਣ ਦੇ ਹਾਦਸੇ ਵੀ ਵਾਪਰ ਰਹੇ ਹਨ।

ਜ਼ਿਕਰਯੋਗ ਹੈ ਕਿ ਮਾਨਸੂਨੀ ਬਾਰਿਸ਼ ਦੇ ਦੂਜੇ ਪੜਾਅ 'ਚ ਹਿਮਾਚਲ ਪ੍ਰਦੇਸ਼ ਸਮੇਤ ਉਤਰਾਂਖੰਡ, ਕੇਰਲ, ਮਹਾਰਾਸ਼ਟਰ ਸਮੇਤ ਹੋਰ ਸੂਬਿਆਂ 'ਚ ਜ਼ੋਰਦਾਰ ਬਾਰਿਸ਼ ਜਾਰੀ ਹੈ।

Iqbalkaur

This news is Content Editor Iqbalkaur