ਚੱਲਦੀ ਟ੍ਰੇਨ ''ਚ ਚੜ੍ਹਨ ਲੱਗਿਆ ਸ਼ਖਸ ਦਾ ਫਿਸਲਿਆ ਪੈਰ, ਇੰਝ ਬਚੀ ਜਾਨ

06/20/2019 3:14:54 PM

ਭੁਵੇਨਸ਼ਵਰ—ਅਕਸਰ ਲੋਕ ਜਲਦਬਾਜ਼ੀ 'ਚ ਕੰਮ ਕਰਦਿਆਂ ਆਪਣੀ ਜਾਨ ਨੂੰ ਜ਼ੋਖਮ 'ਚ ਪਾ ਲੈਂਦੇ ਹਨ। ਅਜਿਹਾ ਹੀ ਵਾਕਿਆ ਦੇਖਣ ਨੂੰ ਮਿਲਿਆ ਹੈ ਓਡੀਸ਼ਾ ਦੇ ਝਾਰਸੁਗੁੜਾ ਰੇਲਵੇ ਸਟੇਸ਼ਨ 'ਤੇ ਜਿਥੇ ਇੱਕ ਸ਼ਖਸ ਨੇ ਚੱਲਦੀ ਟ੍ਰੇਨ 'ਚੋਂ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਕਾਰਨ ਪਲੇਟਫਾਰਮ ਅਤੇ ਟ੍ਰੇਨ ਦੇ ਵਿਚਾਕਾਰ ਖਾਲੀ ਜਗ੍ਹਾਂ 'ਤੇ ਡਿੱਗ ਪਿਆ।ਇਸ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਟੀ-ਸ਼ਰਟ ਪਹਿਨੇ ਇੱਕ ਸ਼ਖਸ ਇੱਕ ਹੱਥ ਨਾਲ ਚੱਲਦੀ ਟ੍ਰੇਨ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਪਲੇਟਫਾਰਮ ਅਤੇ ਪੱਟੜੀ ਦੇ ਵਿਚਾਲੇ ਡਿੱਗ ਪਿਆ। ਇਸ ਦੌਰਾਨ ਪਲੇਟਫਾਰਮ 'ਤੇ ਖੜੇ ਇੱਕ ਹੋਰ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਹਾਦਸੇ 'ਚ ਸ਼ਖਸ ਟ੍ਰੇਨ ਦੇ ਹੇਠਾਂ ਡਿੱਗਣ ਕਾਰਨ ਜਾਨ ਬਚ ਗਈ।

Iqbalkaur

This news is Content Editor Iqbalkaur