ਕਿਸਾਨ ਅੰਦੋਲਨ : ਪਟਿਆਲਾ ਤੋਂ 'ਘੋੜੇ' 'ਤੇ ਚੜ੍ਹ ਸਿੰਘੂ ਬਾਰਡਰ ਪੁੱਜਿਆ ਨੌਜਵਾਨ, ਸਾਂਝੀ ਕੀਤੀ ਦਿਲ ਦੀ ਗੱਲ (ਵੀਡੀਓ)

12/24/2020 12:06:38 PM

ਨਵੀਂ ਦਿੱਲੀ/ਪਟਿਆਲਾ : ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨਾਂ ਵੱਲੋਂ ਦਿੱਲੀ 'ਚ ਮੋਰਚਾ ਲਾਇਆ ਗਿਆ ਹੈ, ਉੱਥੇ ਹੀ ਸੰਘਰਸ਼ਸ਼ੀਲ ਕਿਸਾਨਾਂ ਦੀ ਹਮਾਇਤ ਲਈ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਲੋਕ ਆਪੋ-ਆਪਣੇ ਤਰੀਕਿਆਂ ਨਾਲ ਦਿੱਲੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ 'ਜਨਮ ਸਰਟੀਫਿਕੇਟ' 'ਚ ਮਿਲੀ ਵੱਡੀ ਰਾਹਤ, ਹੁਣ ਸਭ ਦੇ ਨਾਂ ਹੋ ਸਕਣਗੇ ਦਰਜ

ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੋਂ ਨੌਜਵਾਨ ਘੋੜੇ 'ਤੇ ਸਵਾਰ ਹੋ ਕੇ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੁੱਜੇ ਹਨ। ਇਸ ਬਾਰੇ ਦੱਸਦਿਆਂ ਮਨਪ੍ਰੀਤ ਨਾਂ ਦੇ ਨੌਜਵਾਨ ਨੇ ਕਿਹਾ ਕਿ ਉਨ੍ਹਾਂ ਨੇ 4 ਦਿਨ ਪਹਿਲਾਂ ਪਟਿਆਲਾ ਤੋਂ ਘੋੜਿਆਂ 'ਤੇ ਦਿੱਲੀ ਲਈ ਸਫ਼ਰ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ : ਲੁਧਿਆਣਾ : 'ਕ੍ਰਿਸਮਸ' 'ਤੇ 2500 ਮੁਲਾਜ਼ਮ ਕਰਨਗੇ ਜ਼ਿਲ੍ਹੇ ਦੀ ਸੁਰੱਖਿਆ, ਰਾਤ 9.30 ਵਜੇ ਤੱਕ ਕੀਤੀ ਜਾ ਸਕੇਗੀ ਪਾਰਟੀ

ਮਨਪ੍ਰੀਤ ਨੇ ਆਪਣੀ ਦਿਲੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘੋੜੇ ਰੱਖਣ ਦਾ ਸ਼ੌਂਕ ਹੈ ਪਰ ਜੇਕਰ ਖੇਤੀਬਾੜੀ ਹੀ ਨਾ ਰਹੀ ਤਾਂ ਉਹ ਆਪਣੇ ਸ਼ੌਂਕ ਕਿਵੇਂ ਪੂਰੇ ਕਰ ਸਕਦੇ ਹਨ, ਇਸ ਲਈ ਉਹ ਕਿਸਾਨਾਂ ਦੇ ਸਮਰਥਨ ਲਈ ਦਿੱਲੀ ਪੁੱਜੇ ਹਨ ਅਤੇ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੇ ਹਨ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਘੋੜਿਆਂ ਦਾ ਕਾਰੋਬਾਰ ਹੈ ਅਤੇ ਉਹ ਲੁਧਿਆਣਾ ਰਹਿੰਦੇ ਆਪਣੇ ਭਰਾ ਨਾਲ ਘੋੜੇ 'ਤੇ ਸਵਾਰ ਹੋ ਕੇ ਦਿੱਲੀ ਪੁੱਜੇ ਹਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਨਾ ਕਰਨ ਵਾਲੇ ਪੰਜਾਬ ਦੇ ਭਵਿੱਖ ਨੂੰ ਖ਼ਤਰੇ ’ਚ ਪਾ ਦੇਣਗੇ : ਕੈਪਟਨ

ਉਨ੍ਹਾਂ ਨੇ ਕਿਹਾ ਕਿ ਘੋੜੇ 'ਤੇ ਸਫ਼ਰ ਦੌਰਾਨ ਉਨ੍ਹਾਂ ਨੂੰ ਰਾਹ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਘੋੜੇ ਦਾ ਖ਼ਿਆਲ ਰੱਖਣ ਲਈ ਵੀ ਬੰਦੇ ਨਾਲ ਹੀ ਸਨ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਸਿੱਧਾ ਖੇਤੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਲਈ ਉਹ ਕਿਸਾਨਾਂ ਦੇ ਅੰਦੋਲਨ 'ਚ ਹਿੱਸਾ ਪਾਉਣ ਲਈ ਦਿੱਲੀ ਪੁੱਜੇ ਹਨ। 

ਨੋਟ : ਕਿਸਾਨਾਂ ਦੀ ਹਮਾਇਤ ਲਈ ਵੱਖੋ-ਵੱਖ ਤਰੀਕਿਆਂ ਨਾਲ ਦਿੱਲੀ ਪਹੁੰਚ ਰਹੇ ਲੋਕਾਂ ਬਾਰੇ ਦਿਓ ਰਾਏ
 

Babita

This news is Content Editor Babita