ਛੱਤੀਸਗੜ੍ਹ ''ਚ ਵਿਅਕਤੀ ਨੇ ਇਕ ਹੀ ਮੰਡਪ ''ਚ ਦੋ ਲਾੜੀਆਂ ਨਾਲ ਰਚਾਇਆ ਵਿਆਹ

05/20/2019 5:24:38 PM

ਜਸ਼ਪੁਰ (ਵਾਰਤਾ)— ਸੁਣਨ ਵਿਚ ਜ਼ਰੂਰ ਹੈਰਾਨੀ ਭਰਿਆ ਲੱਗੇ ਪਰ ਇਹ ਸੱਚ ਹੈ ਕਿ ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ ਵਿਚ ਇਕ ਵਿਅਕਤੀ ਨੇ ਦੋ ਲਾੜੀਆਂ ਨਾਲ ਇਕ ਹੀ ਮੰਡਪ 'ਚ ਵਿਆਹ ਰਚਾਇਆ। ਉਕਤ ਵਿਅਕਤੀ ਨੇ ਦੋਹਾਂ ਨੂੰ ਵੀ ਆਪਣੀ ਪਤਨੀਆਂ ਮੰਨਦੇ ਹੋਏ ਉਨ੍ਹਾਂ ਨਾਲ ਪੂਰੀ ਜ਼ਿੰਦਗੀ ਜਿਊਣ ਦਾ ਸੰਕਲਪ ਲਿਆ। ਮਿਲੀ ਜਾਣਕਾਰੀ ਮੁਤਾਬਕ ਇਕ ਹੀ ਮੰਡਪ ਵਿਚ ਦੋ ਲਾੜੀਆਂ ਨਾਲ ਵਿਆਹ ਰਚਾਉਣ ਵਾਲਾ ਵਿਅਕਤੀ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਵਿਚ ਤਾਇਨਾਤ ਹੈ। ਜਾਣਕਾਰੀ ਮੁਤਾਬਕ ਜ਼ਿਲੇ ਦੇ ਬਾਗੀਚਾ ਖੇਤਰ ਦੇ ਬਗਡੋਲ ਪਿੰਡ ਦੇ ਵਾਸੀ ਅਨਿਲ ਕੁਮਾਰ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਿਛਲੇ ਕੁਝ ਦਿਨਾਂ ਤੋਂ ਪਿੰਡ ਦੀ ਹੀ ਇਕ ਲੜਕੀ ਸੀਮਾ ਪੈਕਰਾ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਅਨਿਲ ਨੇ ਸੀਮਾ ਨਾਲ ਵਿਆਹ ਕਰਨ ਦੀ ਗੱਲ ਪਰਿਵਾਰ ਵਾਲਿਆਂ ਨਾਲ ਕੀਤੀ ਤਾਂ ਸ਼ੁਰੂ ਵਿਚ ਉਹ ਇਸ ਲਈ ਇਹ ਕਹਿੰਦੇ ਹੋਏ ਰਾਜ਼ੀ ਨਹੀਂ ਹੋਏ ਇਕ ਪਤਨੀ ਦੇ ਰਹਿੰਦੇ ਦੂਜਾ ਵਿਆਹ ਨਹੀਂ ਹੋ ਸਕਦਾ।

ਅਨਿਲ ਨੇ ਪਹਿਲੀ ਪਤਨੀ ਤੋਂ ਜਦੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਇਹ ਕਹਿੰਦੇ ਹੋਏ ਤੁਰੰਤ ਸਹਿਮਤੀ ਦੇ ਦਿੱਤੀ ਕਿ ਜਿਸ ਵਿਚ ਉਸ ਦੀ ਖੁਸ਼ੀ ਹੋਵੇ, ਉਸੇ ਵਿਚ ਉਸ ਦੀ ਵੀ ਖੁਸ਼ੀ ਹੈ। ਫਿਰ ਦੋਹਾਂ ਪਰਿਵਾਰਾਂ ਦੀ ਕਈ ਮੁਲਾਕਾਤਾਂ ਤੋਂ ਬਾਅਦ ਪ੍ਰੇਮਿਕਾ ਸੀਮਾ ਨਾਲ ਵਿਆਹ ਕਰਨਾ ਤੈਅ ਹੋਇਆ ਪਰ ਪੰਚਾਇਤ ਦੇ ਲੋਕਾਂ ਨੇ ਗੱਲਬਾਤ ਵਿਚ ਇਹ ਵੀ ਤੈਅ ਕੀਤਾ ਕਿ ਇਕ ਹੀ ਮੰਡਪ ਵਿਚ ਪ੍ਰੇਮਿਕਾ ਨਾਲ ਪਹਿਲੀ ਪਤਨੀ ਦਾ ਵੀ ਫਿਰ ਵਿਆਹ ਹੋਵੇਗਾ। ਦੋਹਾਂ ਪਰਿਵਾਰਾਂ ਅਤੇ ਪਹਿਲੀ ਪਤਨੀ ਵੀ ਇਸ ਲਈ ਤਿਆਰ ਹੋ ਗਈ। ਧਾਰਮਿਕ ਰੀਤੀ ਰਿਵਾਜਾਂ ਨਾਲ ਅਨਿਲ ਨੇ ਦੋਹਾਂ ਨਾਲ ਕੱਲ ਇੱਥੇ ਇਕ ਹੀ ਮੰਡਪ ਵਿਚ ਵਿਆਹ ਰਚਾਇਆ। ਪਹਿਲੀ ਪਤਨੀ ਦੀ ਸਹਿਮਤੀ ਅਤੇ ਇਕ ਹੀ ਮੰਡਪ 'ਚ ਵਿਆਹ ਹੋਣ ਦੀ ਖਬਰ ਦੀ ਜ਼ਿਲੇ ਹੀ ਨਹੀਂ ਆਲੇ-ਦੁਆਲੇ ਵਿਚ ਵੀ ਕਾਫੀ ਚਰਚਾ ਹੈ। ਜ਼ਿਆਦਾਤਰ ਲੋਕ ਪਹਿਲੀ ਪਤਨੀ ਦੇ ਰਵੱਈਏ ਦੀ ਕਾਫੀ ਸ਼ਲਾਘਾ ਕਰ ਰਹੇ ਹਨ।

Tanu

This news is Content Editor Tanu