ਪਤੀ ਨੇ ਬੱਚਿਆਂ ਸਾਹਮਣੇ ਪਤਨੀ ਦੇ ਸਿਰ ''ਤੇ ਹਥੌੜਾ ਮਾਰ ਕੇ ਲਈ ਜਾਨ

04/24/2018 2:14:54 AM

ਨਵੀਂ ਦਿੱਲੀ— ਬਾਹਰੀ ਦਿੱਲੀ ਦੇ ਮੰਗੋਲਪੁਰੀ 'ਚ ਇਕ ਵਿਅਕਤੀ ਨੇ ਆਪਣੀ 38 ਸਾਲਾ ਪਤਨੀ ਦੀ ਆਪਣੇ ਤਿੰਨ ਬੱਚਿਆਂ ਸਾਹਮਣੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਪੀੜਤਾ ਸਵਿਤਾ ਮੁਲਜ਼ਮ ਵਿਨੋਦ (42) ਦੀ ਪਤਨੀ ਸੀ। ਉਨ੍ਹਾਂ ਦੇ 13, 14, 15 ਸਾਲ ਦੇ ਤਿੰਨ ਬੱਚੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਅੱਜ ਸਵੇਰੇ ਹੋਏ ਝਗੜੇ ਦੌਰਾਨ ਵਿਨੋਦ ਨੇ ਕਥਿਤ ਤੌਰ 'ਤੇ ਉਸ ਦੇ ਸਿਰ 'ਤੇ ਹਥੌੜੇ ਨਾਲ ਕਈ ਵਾਰ ਕੀਤੇ।
ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਬੱਚਿਆਂ ਤੇ ਗੁਆਂਢੀਆਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਇਸ ਸਬੰਧ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।