ਕੁਦਰਤ ਦਾ ਕਹਿਰ, ਦਾਦੇ ਨੂੰ ਦਫਨਾਉਣ ਲਈ ਟੋਇਆ ਪੁੱਟ ਰਹੇ ਪੋਤਰੇ ਦੀ ਮੌਤ

04/26/2020 3:45:23 PM

ਮੁਜ਼ੱਫਰਨਗਰ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਉੱਤਰ ਪ੍ਰਦੇਸ਼ 'ਚ ਦਿਲ ਨੂੰ ਝੰਜੋੜ ਦੇਣ ਵਾਲੀ ਦਰਦਨਾਕ ਘਟਨਾ ਵਾਪਰੀ ਹੈ। ਦਰਅਸਲ ਇੱਥੋ ਦੇ ਮੁਜ਼ੱਫਰਨਗਰ ਜ਼ਿਲੇ 'ਚ ਆਪਣੇ ਦਾਦੇ ਦੀ ਮੌਤ ਤੋਂ ਬਾਅਦ ਕਬਰ ਪੁੱਟ ਰਹੇ ਪੋਤਰੇ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਇਕੱਠੀਆਂ ਕਬਰ 'ਚ ਦਫਨਾਈਆਂ ਗਈਆਂ। 

ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲੇ ਦੇ ਜਾਨਸਠ ਇਲਾਕੇ 'ਚ ਵਾਪਰੀ। ਪੁਲਸ ਨੇ ਦੱਸਿਆ ਕਿ 80 ਸਾਲਾਂ ਦੇ ਮੁਹੰਮਦ ਯੂਸੁਫ ਦੀ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ 40 ਸਾਲਾ ਪੋਤਰਾ ਸਲੀਮ ਉਨ੍ਹਾਂ ਨੂੰ ਲੈ ਕੇ ਕਬਰਸਤਾਨ ਪਹੁੰਚਿਆ। ਸਲੀਮ ਦੇ ਨਾਲ ਉਸ ਦੇ ਕਈ ਹੋਰ ਦੋਸਤ ਵੀ ਸਨ। ਇੱਥੇ ਉਹ ਟੋਇਆ ਪੁੱਟਣ ਲੱਗਾ ਪਰ ਅਚਾਨਕ ਉਸ ਨੂੰ ਤੇਜ਼ ਪਸੀਨਾ ਆਇਆ ਅਤੇ ਉਹ ਟੋਏ 'ਚ ਹੀ ਡਿੱਗ ਪਿਆ। ਸਲੀਮ ਨੂੰ ਉਸ ਦੇ ਦੋਸਤ ਡਾਕਟਰ ਕੋਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਦੱਸ ਦੇਈਏ ਕਿ ਸਲੀਮ ਨੂੰ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 

ਮਰਨ ਤੋਂ ਪਹਿਲਾਂ ਕੀਤਾ ਸੀ ਇਹ ਮਜ਼ਾਕ
ਸਲੀਮ ਦੇ ਦੋਸਤਾਂ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਸਲੀਮ ਨੇ ਮਜ਼ਾਕ 'ਚ ਕਿਹਾ ਸੀ ਕਿ ਇਕ ਹੋਰ ਟੋਇਆ ਪੁੱਟ ਲਉ, ਹੋ ਸਕਦਾ ਹੈ ਕਿ ਕੋਈ ਹੋਰ ਲਾਸ਼ ਆ ਜਾਵੇ। ਦੋਸਤਾਂ ਨੇ ਬਾਅਦ 'ਚ ਸਲੀਮ ਅਤੇ ਉਸ ਦੇ ਦਾਦਾ ਨੂੰ ਇਕੋ ਥਾਂ 'ਤੇ ਦੋ ਟੋਇਆ 'ਚ ਦਫਨਾਇਆ। 

Iqbalkaur

This news is Content Editor Iqbalkaur