ਮਨੁੱਖਤਾ ਸ਼ਰਮਸਾਰ: ਪਤਨੀ ਦੀ ਲਾਸ਼ ਮੋਢੇ 'ਤੇ ਚੁੱਕ ਕੇ ਕਈ ਕਿਲੋਮੀਟਰ ਪੈਦਲ ਤੁਰਿਆ ਪਤੀ

02/09/2023 11:10:14 AM

ਨਬਰੰਗਪੁਰ- ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ 35 ਸਾਲਾ ਵਿਅਕਤੀ ਵਲੋਂ ਪਤਨੀ ਦੀ ਲਾਸ਼ ਨੂੰ ਆਪਣੇ ਮੋਢੇ 'ਤੇ ਲਟਕਾ ਕੇ ਕਈ ਕਿਲੋਮੀਟਰ ਤੱਕ ਪੈਦਲ ਤੁਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਦੀ ਬੁੱਧਵਾਰ ਨੂੰ ਗੁਆਂਢੀ ਆਂਧਰਾ ਪ੍ਰਦੇਸ਼ ਦੇ ਇਕ ਹਸਪਤਾਲ ਤੋਂ ਪਰਤਦੇ ਸਮੇਂ ਇਕ ਆਟੋ ਰਿਕਸ਼ਾ 'ਚ ਮੌਤ ਹੋ ਗਈ ਸੀ। ਬਾਅਦ ਵਿਚ ਪੁਲਸ ਮੁਲਾਜ਼ਮਾਂ ਨੇ ਪੀੜਤ ਸਾਮੁਲੁ ਪਾਂਗੀ ਨੂੰ ਆਪਣੀ ਪਤਨੀ ਇਦੇ ਗੁਰੂ ਦੀ ਲਾਸ਼ ਮੋਢੇ 'ਤੇ ਲਿਜਾਉਂਦੇ ਵੇਖਿਆ ਅਤੇ ਉਨ੍ਹਾਂ ਨੇ ਲਾਸ਼ ਉਸ ਦੇ ਪਿੰਡ ਤੱਕ ਲੈ ਕੇ ਜਾਣ ਲਈ ਐਂਬੂਲੈਂਸ ਦੀ ਵਿਵਸਥਾ ਕੀਤੀ।

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਤੋਂ ਦੁਖ਼ਦ ਖ਼ਬਰ; ਝੁੱਗੀਆਂ 'ਚ ਲੱਗੀ ਭਿਆਨਕ ਅੱਗ, 4 ਬੱਚੇ ਜ਼ਿੰਦਾ ਸੜੇ

ਪਾਂਗੀ ਨੇ ਆਪਣੀ ਬੀਮਾਰ ਪਤਨੀ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖ਼ਾਪਟਨਮ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਉਸ 'ਤੇ ਇਲਾਜ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ ਅਤੇ ਉਸ ਨੂੰ ਘਰ ਵਾਪਸ ਲੈ ਕੇ ਜਾਣ ਦੀ ਸਲਾਹ ਦਿੱਤੀ ਸੀ, ਜੋ ਕਰੀਬ 100 ਕਿਲੋਮੀਟਰ ਦੂਰ ਸੀ। ਪਤੀ ਪਾਂਗੀ ਨੇ ਦੱਸਿਆ ਕਿ ਉਸ ਨੇ ਆਪਣੇ ਪਿੰਡ ਪਰਤਣ ਲਈ ਇਕ ਆਟੋਰਿਕਸ਼ਾ ਬੁਲਾਇਆ ਪਰ ਪਤਨੀ ਦੀ ਰਾਹ ਵਿਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਆਟੋ ਚਾਲਕ ਨੇ ਅੱਗੇ ਜਾਣ ਤੋਂ ਮਨਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਰਾਹ 'ਚ ਉਤਾਰ ਦਿੱਤਾ। ਕੋਈ ਹੋਰ ਵਿਵਸਥਾ ਨਾ ਹੋਣ 'ਤੇ ਪਾਂਗੀ ਨੇ ਆਪਣੇ ਮੋਢੇ 'ਤੇ ਪਤਨੀ ਦੀ ਲਾਸ਼ ਲੈ ਕੇ ਆਪਣੇ ਘਰ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ ਸੀ, ਜੋ ਉੱਥੋ ਕਰੀਬ 80 ਕਿਲੋਮੀਟਰ ਦੂਰ ਸੀ। 

ਇਹ ਵੀ ਪੜ੍ਹੋ- ਵਿਆਹ ਮਗਰੋਂ ਵਿਦਾ ਹੋ ਕੇ ਰੇਲ 'ਚ ਜਾ ਰਹੀ ਲਾੜੀ ਦਾ ਕਾਰਾ, ਸਹੁਰਿਆਂ ਨੂੰ ਬੇਹੋਸ਼ ਕਰ ਪ੍ਰੇਮੀ ਨਾਲ ਹੋਈ ਫ਼ਰਾਰ

ਪਾਂਗੀ ਨੇ ਪੁਲਸ ਨੂੰ ਉਨ੍ਹਾਂ ਦੀ ਮਦਦ ਲਈ ਧੰਨਵਾਦ ਦਿੱਤਾ, ਉੱਥੇ ਹੀ ਸਥਾਨਕ ਲੋਕਾਂ ਨੇ ਸਮੇਂ 'ਤੇ ਕਾਰਵਾਈ ਲਈ ਪੁਰਸ਼ਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਸਾਲ 2016 'ਚ ਵੀ ਅਜਿਹੀ ਹੀ ਘਟਨਾ ਓਡੀਸ਼ਾ ਦੇ ਭਵਾਨੀਪਟਨਾ 'ਚ ਹੋਈ ਸੀ। ਉਸ ਸਮੇਂ ਵੀ ਹਸਪਤਾਲ ਵਲੋਂ ਐਂਬੂਲੈਂਸ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਇਕ ਸ਼ਖ਼ਸ ਆਪਣੀ ਪਤਨੀ ਦੀ ਲਾਸ਼ ਆਪਣੇ ਮੋਢੇ 'ਤੇ ਲੈ ਕੇ 12 ਕਿਲੋਮੀਟਰ ਤੱਕ ਤੁਰਿਆ। ਇਸ ਘਟਨਾ ਨੇ ਕੌਮਾਂਤਰੀ ਪੱਧਰ 'ਤੇ ਸੁਰਖੀਆਂ ਬਟੋਰੀਆਂ ਸਨ।

 

Tanu

This news is Content Editor Tanu