ਪਤਨੀ ਨੇ ਮੰਗਵਾਈ ਸੀ ਸਬਜ਼ੀ ਪਰ ਲਿਫਾਫਾ ਦੇਖ ਪਰਿਵਾਰ ਦੇ ਉੱਡੇ ਹੋਸ਼

03/11/2020 4:07:37 PM

ਬਿਜ਼ਨੌਰ—ਉੱਤਰ ਪ੍ਰਦੇਸ਼ 'ਚ ਅਜਿਹਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਇੱਥੇ ਪਤਨੀ ਨੇ ਜਦੋਂ ਆਪਣੇ ਪਤੀ ਨੂੰ ਬਾਜ਼ਾਰੋ ਸਬਜ਼ੀ ਲਿਆਉਣ ਲਈ ਕਿਹਾ ਪਰ ਜਦੋਂ ਕੁਝ ਦੇਰ ਬਾਅਦ ਬਾਜ਼ਾਰੋ ਘਰ ਪਰਤੇ ਪਤੀ ਵੱਲੋਂ ਲਿਆਂਦੇ ਲਿਫਾਫੇ ਨੂੰ ਪਤਨੀ ਨੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।

ਦੱਸਣਯੋਗ ਹੈ ਕਿ ਬਿਜ਼ਨੌਰ ਜ਼ਿਲੇ ਦੇ ਟਿਕੋਪੁਰ ਪਿੰਡ ਦਾ ਰਹਿਣ ਵਾਲਾ 32 ਸਾਲਾ ਸ਼ਖਸ ਸੰਜੈ ਨੂੰ ਉਸ ਦੀ ਪਤਨੀ ਨੇ ਬਾਜ਼ਾਰੋ ਸਬਜ਼ੀ ਲਿਆਉਣ ਲਈ ਕਿਹਾ ਪਰ ਜਦੋਂ ਸੰਜੈ ਬਾਜ਼ਾਰੋ ਵਾਪਸ ਆਇਆ ਤਾਂ ਉਸ ਨੇ ਲਿਫਾਫੇ 'ਚ ਇਨਸਾਨੀ ਹੱਥ ਲਿਆ ਕੇ ਪਤਨੀ ਨੂੰ ਦਿੱਤਾ ਅਤੇ ਖਾਣੇ 'ਚ ਪਕਾਉਣ ਲਈ ਕਹਿਣ ਲੱਗਾ, ਜਿਸ ਨੂੰ ਦੇਖ ਕੇ ਪਤਨੀ ਹੱਕੀ-ਬੱਕੀ ਰਹਿ ਗਈ ਅਤੇ ਬੇਹੋਸ਼ ਹੋ ਗਈ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਸਨਸਨੀਖੇਜ ਮਾਮਲੇ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਬੇਹੋਸ਼ ਹੋਈ ਪਤਨੀ ਨੂੰ ਕੁਝ ਸਮੇਂ ਬਾਅਦ ਹੋਸ਼ 'ਚ ਆਈ, ਤਾਂ ਉਸ ਨੇ ਆਪਣੇ ਪਤੀ ਨੂੰ ਰਸੋਈ 'ਚ ਇਨਸਾਨੀ ਹੱਥ ਪਕਾਉਂਦੇ ਦੇਖਿਆ। ਇਹ ਸਾਰਾ ਕੁਝ ਦੇਖ ਕੇ ਡਰੀ ਹੋੋਈ ਪਤਨੀ ਨੇ ਸਾਰੀ ਵਾਰਦਾਤ ਆਪਣੇ ਗੁਆਂਢੀਆਂ ਨੂੰ ਦੱਸੀ। ਗੁਆਂਢੀਆਂ ਨੇ ਮੌਕੇ 'ਤੇ ਉਸ ਸ਼ਖਸ ਨੂੰ ਘਰ 'ਚ ਬੰਦ ਕਰ ਦਿੱਤਾ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਘਰ 'ਚ ਬੰਦ ਉਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਅਤੇ ਨਾਲ ਹੀ ਉਹ ਇਨਸਾਨੀ ਹੱਥ ਵੀ ਬਰਾਮਦ ਕੀਤਾ, ਜੋ ਉਹ ਕਿਸੇ ਸ਼ਮਸ਼ਾਨਘਾਟ ਤੋਂ ਚੁੱਕ ਕੇ ਲਿਆਇਆ ਸੀ।

ਐੱਸ.ਪੀ. ਸੰਜੀਵ ਤਿਆਗੀ ਨੇ ਦੱਸਿਆ ਕਿ ਸੰਜੈ ਨਾਂ ਦਾ ਦੋਸ਼ੀ ਬਿਜ਼ਨੌਰ ਗੰਗਾ ਬੈਰਾਜ ਸ਼ਮਸ਼ਾਨ ਘਾਟ ਤੋਂ ਇਹ ਇਨਸਾਨੀ ਹੱਥ ਲੈ ਕੇ ਘਰ ਆਇਆ ਸੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਸੰਜੈ ਮਾਨਸਿਕ ਤੌਰ 'ਤੇ ਬੀਮਾਰ ਅਤੇ ਸ਼ਰਾਬ ਦਾ ਆਦੀ ਹੈ। ਇਸ ਤੋਂ ਇਲਾਵਾ ਦੋਸ਼ੀ ਪਹਿਲਾਂ ਆਪਣੇ ਪਿਤਾ ਨੂੰ ਮਾਰਨ ਦੇ ਦੋਸ਼ 'ਚ ਜੇਲ ਕੱਟ ਚੁੱਕਿਆ ਹੈ ਫਿਲਹਾਲ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ।


Iqbalkaur

Content Editor

Related News