ਮਮਤਾ ਜੀ.ਐਸ.ਟੀ. ਲਾਂਚਿੰਗ ''ਚ ਨਹੀਂ ਲਵੇਗੀ ਹਿੱਸਾ

06/28/2017 5:50:16 PM

ਨਵੀਂ ਦਿੱਲੀ—ਦੇਸ਼ 'ਚ ਆਰਥਿਕ ਸੁਧਾਰਾਂ ਦੀ ਦਿਸ਼ਾ 'ਚ ਸਭ ਤੋਂ ਵੱਡੇ ਕਦਮ ਦੇ ਰੂਪ 'ਚ ਦੇਖੇ ਜਾ ਰਹੇ ਜੀ.ਐਸ.ਟੀ. ਦੀ ਸ਼ੁਰੂਆਤ ਸਰਕਾਰ 30 ਜੂਨ ਦੀ ਅੱਧੀ ਰਾਤ ਨੂੰ ਬੜੇ ਵਿਅਕਤੀਗਤ ਢੰਗ ਨਾਲ ਕਰਨ ਜਾ ਰਹੀ ਹੈ। ਰਾਸ਼ਟਰਪਤੀ ਪ੍ਰਣਵ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਅਤੇ ਹੋਰ ਮਸ਼ਹੂਰ ਲੋਕ ਸੰਸਦ ਭਵਨ 'ਚ ਵਿਸ਼ੇਸ਼ ਸਮਾਰੋਹ 'ਚ ਘੰਟਾ ਵਜੇ ਕੇ ਇਸ ਦੀ ਸ਼ੁਰੂਆਤ ਕਰਨਗੇ। ਸ਼੍ਰੀ ਬੈਨਰਜੀ ਨੇ ਅੱਜ ਆਪਣੇ ਫੇਸਬੁੱਕ ਵਾਲ 'ਤੇ ਤ੍ਰਿਣਮੂਲ ਕਾਂਗਰਸ ਦੇ ਜੀ.ਐਸ.ਟੀ. ਸਮਾਰੋਹ 'ਚ ਸ਼ਾਮਲ ਨਹੀਂ ਹੋਣ ਦੀ ਘੋਸ਼ਣਾ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਨਵੀਂ ਕਰ ਵਿਵਸਥਾ ਦੇ ਐਗਜ਼ੀਕਿਊਸ਼ਨ ਨੂੰ ਲੈ ਕੇ ਬਹੁਤ ਚਿੰਤਤ ਹਾਂ। 


ਨੋਟਬੰਦੀ ਦੇ ਬਾਅਦ ਸਰਕਾਰ ਫਿਰ ਇਕ ਵਾਰ ਬੇਲੋੜੇ ਰੂਪ ਨਾਲ ਵੱਡੀ ਗਲਤੀ ਕਰਨ ਦੀ ਜ਼ਲਦਬਾਜ਼ੀ 'ਚ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਤ੍ਰਿਣਮੂਲ ਕਾਂਗਰਸ ਸ਼ੁਰੂ ਤੋਂ ਹੀ ਜੀ.ਐਸ.ਟੀ. ਪੱਖ 'ਚ ਹਨ, ਪਰ ਮੋਦੀ ਸਰਕਾਰ ਜਿਸ ਤਰੀਕੇ ਨਾਲ ਹੁਣ ਇਸ ਨੂੰ ਲਾਗੂ ਕਰਨ ਦੀ ਹੜਬੜੀ 'ਚ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਵਾਰ-ਵਾਰ ਜੀ.ਐਸ.ਟੀ. ਦੇ ਉੱਚਿਤ ਤਰੀਕੇ ਨਾਲ ਐਗਜ਼ੀਕਿਊਸ਼ਨ ਦੇ ਲਈ ਕੁਝ ਹੋਰ ਸਮੇਂ ਦਾ ਸੁਝਾਅ ਦਿੱਤਾ, ਪਰ ਸਰਕਾਰ ਕੰਮ ਕਰਕੇ ਬੈਠੀ ਹੈ। ਪੂਰੀ ਕਾਰੋਬਾਰੀ ਕਮਿਊਨਟੀ -ਵਿਸ਼ੇਸ਼ ਕਰਕੇ ਲਘੂ ਅਤੇ ਮੱਧਮ ਵਪਾਰੀ-ਇਸ ਨੂੰ ਲੈ ਕੇ ਦੁਵਿਧਾ 'ਚ ਹਨ। ਜੀ.ਐਸ.ਟੀ. ਲਾਗੂ ਕਰਨ 'ਚ ਹੁਣ ਮਸ਼ਕਲ ਨਾਲ 60 ਘੰਟੇ ਦਾ ਸਮਾਂ ਬਚਿਆ ਹੈ, ਪਰ ਜਿਸ ਤਿਆਰੀ ਦੇ ਨਾਲ ਸਰਕਾਰ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ ਕੋਈ ਵੀ ਇਹ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ।


ਸਾਡਾ ਕਹਿਣਾ ਹੈ ਕਿ ਵਰਤਮਾਨ 'ਚ ਅਰਥ ਵਿਵਸਧਾ 1 ਜੁਲਾਈ ਤੋਂ ਜੀ.ਐਸ.ਟੀ. ਲਈ ਤਿਆਰ ਨਹੀਂ ਹੈ। ਕੱਪੜਾ ਉਦਯੋਗ ਨੇ ਤਿੰਨ ਦਿਨ ਦੀ ਹੜਤਾਲ ਕੀਤੀ ਹੈ, ਜੋ ਜੀ.ਐਸ.ਟੀ. ਲਾਗੂ ਕਰਨ ਦੀ ਅੱਧੀ-ਅਧੂਰੀ ਤਿਆਰੀਆਂ ਦੇ ਪ੍ਰਤੀ ਸਾਡੀ ਚਿੰਤਾ ਦਾ ਸਬੂਤ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਛੋਟੇ ਕਾਰੋਬਾਰੀ ਜੀ.ਐਸ.ਟੀ. ਨੂੰ ਲੈ ਕੇ ਅਜੇ ਤਿਆਰ ਨਹੀਂ ਹਨ ਅਤੇ ਉਨ੍ਹਾਂ ਦੇ ਕੋਲ ਮੁੱਢਲੀਆਂ ਲੋੜਾਂ ਵੀ ਨਹੀਂ ਹੈ। ਰਿਟਰਨ ਫਾਰਮ ਨੂੰ ਵੀ ਪਹਿਲਾਂ ਛੇ ਮਹੀਨੇ ਦੇ ਲਈ ਸਾਧਾਰਨ ਬਣਾਇਆ ਜਾਣਾ ਚਾਹੀਦਾ, ਕਿਉਂਕਿ ਅਜੇ ਸਾਰੀਆਂ ਤਿਆਰੀਆਂ ਪੂਰੀਆਂ ਨਹੀਂ ਹਨ। ਪੂਰੀ ਤਿਆਰੀ ਦੇ ਬਿਨਾਂ ਜੀ.ਐਸ.ਟੀ. ਲਾਗੂ ਕਰਨ ਨਾਲ ਹਫੜਾ-ਦਫੜੀ ਦੀ ਸਥਿਤੀ ਦੇ ਲਈ ਸਰਕਾਰ ਜ਼ਿੰਮੇਦਾਰ ਹੋਵੇਗੀ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਲੋਕਾਂ ਅਤੇ ਕਾਰੋਬਾਰੀਆਂ ਦੀਆਂ ਗੱਲ੍ਹਾਂ 'ਤੇ ਧਿਆਨ ਦੇਵੇਗੀ।