ਮਮਤਾ ਬੈਨਰਜੀ ਕਿਤੇ ''ਹਿਰਨਯ ਕਸ਼ਯਪ'' ਦੇ ਖਾਨਦਾਨ ''ਚੋਂ ਤਾਂ ਨਹੀਂ : ਸਾਕਸ਼ੀ ਮਹਾਰਾਜ

06/03/2019 10:17:27 AM

ਲਖਨਊ— ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦਰਮਿਆਨ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੋਹਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਬਿਆਨਬਾਜ਼ੀ ਤੇਜ਼ ਹੋਵੇਗੀ। ਉੱਤਰ ਪ੍ਰਦੇਸ਼ ਦੇ ਉਨਾਵ ਤੋਂ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਵਾਦ-ਵਿਵਾਦ ਵਾਲੀ ਟਿੱਪਣੀ ਕੀਤੀ ਹੈ। ਉਨ੍ਹਾਂ ਮਮਤਾ ਨੂੰ 'ਹਿਰਨਯ ਕਸ਼ਯਪ' ਦੇ ਖਾਨਦਾਨ 'ਚੋਂ ਦੱਸਿਆ।

ਹਰਿਦੁਆਰ ਵਿਖੇ ਸਾਕਸ਼ੀ ਮਹਾਰਾਜ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਮਮਤਾ ਬੈਨਰਜੀ ਜੈ ਸ੍ਰੀ ਰਾਮ ਬੋਲਣ 'ਤੇ ਲੋਕਾਂ ਨੂੰ ਜੇਲ ਭੇਜਣ ਦੀ ਗੱਲ ਕਰਦੀ ਹੈ, ਦੀ ਹਾਲਤ ਇਹ ਹੈ ਕਿ ਬੰਗਾਲ ਦਾ ਨਾਂ ਆਉਂਦਿਆਂ ਹੀ ਤ੍ਰੇਤਾ ਯੁੱਗ ਦੀ ਯਾਦ ਆ ਜਾਂਦੀ ਹੈ, ਜੋ ਰਾਖਸ਼ਸ ਰਾਜ ਹਿਰਨਯ ਕਸ਼ਯਪ ਨੇ ਜੈ ਸ੍ਰੀ ਰਾਮ ਬੋਲਣ 'ਤੇ ਆਪਣੇ ਬੇਟੇ ਨੂੰ ਜੇਲ 'ਚ ਸੁੱਟ ਕੇ ਤਸੀਹੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਹੁਣ ਬੰਗਾਲ 'ਚ ਮਮਤਾ ਬੈਨਰਜੀ ਵੀ ਉਹੀ ਕੰਮ ਕਰ ਰਹੀ ਹੈ। 'ਜੈ ਸ੍ਰੀ ਰਾਮ' ਬੋਲਣ ਵਾਲਿਆਂ ਨੂੰ ਉਹ ਜੇਲ 'ਚ ਸੁੱਟ ਰਹੀ ਤੇ ਤੰਗ-ਪ੍ਰੇਸ਼ਾਨ ਕਰ ਰਹੀ ਹੈ। ਮਮਤਾ ਕਿਤੇ ਹਿਰਨਯ ਕਸ਼ਯਪ ਦੇ ਖਾਨਦਾਨ 'ਚੋਂ ਤਾਂ ਨਹੀਂ।

ਭਾਜਪਾ 'ਜੈ ਸ੍ਰੀ ਰਾਮ' ਲਿਖੇ 10 ਲੱਖ ਪੋਸਟ ਕਾਰਡ ਭੇਜੇਗੀ
ਲੋਕ ਸਭਾ ਦੀਆਂ ਚੋਣਾਂ 'ਚ ਹਾਰ ਦਾ ਸਾਹਮਣਾ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਦੇ ਜ਼ਖਮਾਂ 'ਤੇ ਲੂਣ ਛਿੜਕਦਿਆਂ ਭਾਜਪਾ ਨੇ 'ਜੈ ਸ੍ਰੀ ਰਾਮ' ਲਿਖੇ 10 ਲੱਖ ਪੋਸਟ ਕਾਰਡ ਭੇਜਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ ਤੋਂ ਭਾਜਪਾ ਦੇ ਚੁਣੇ ਗਏ ਐੈੱਮ. ਪੀ. ਅਰੁਜਨ ਸਿੰਘ ਨੇ ਕਿਹਾ ਕਿ ਇਹ ਸਾਰੇ ਮਮਤਾ ਦੇ ਨਿਵਾਸ ਵਿਖੇ ਭੇਜੇ ਜਾਣਗੇ।


DIsha

Content Editor

Related News